ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 463


ਮਾਨਸਰ ਤਿਆਗਿ ਆਨ ਸਰ ਜਾਇ ਬੈਠੇ ਹੰਸੁ ਖਾਇ ਜਲ ਜੰਤ ਹੰਸ ਬੰਸਹਿ ਲਜਾਵਈ ।

ਮਾਨ ਸਰੋਵਰ ਨੂੰ ਤ੍ਯਾਗ ਕੇ ਜੇਕਰ ਹੰਸ ਹੋਰਸ ਸਰ ਉਰ ਜਾ ਬੈਠੇ ਤਾਂ ਜੀਕੂੰ ਜਲ ਜੰਤੂਆਂ ਪੁੰਗੇ ਡੱਡੀਆਂ ਨੂੰ ਖਾ ਖਾ ਕੇ ਹੰਸਾਂ ਦੀ ਬੰਸ ਨੂੰ ਹੀ ਲੱਜਿਤ ਕਰਿਆ ਕਰਦਾ ਹੈ ਏਕੂੰ ਹੀ ਹੋ ਕੇ ਗੁਰ ਸਿੱਖ ਜੇਕਰ ਹੋਰ ਦੇਵ ਸਥਾਨਾਂ ਵਿਖੇ ਜਾ ਕੇ ਉਥੋਂ ਦੇ ਮੂਰਤੀ ਪਖਾਲ ਧੋਨ ਰੂਪ ਅੰਮ੍ਰਿਤ ਆਦਿ ਲਈ ਤਲੀਆਂ ਟੱਡਦਾ ਫਿਰੇ ਤਾਂਉਹ ਮਾਨੋਂ ਸਿੱਖ ਦੇ ਬੰਸ ਭਰ ਨੂੰ ਹੀਵੱਟਾ ਲਗਾਣ ਹਾਰਾ ਹੈ।

ਸਲਿਲ ਬਿਛੋਹ ਭਏ ਜੀਅਤ ਰਹੈ ਜਉ ਮੀਨ ਕਪਟ ਸਨੇਹ ਕੈ ਸਨੇਹੀ ਨ ਕਹਾਵਈ ।

ਜਲ ਦੇ ਵਿਛੋੜਾ ਹੋਇਆਂ ਜੇਕਰ ਮੱਛੀ ਜੀਉਂਦੀ ਰਹੇ ਤਾਂ ਕਪਟ ਸਨੇਹ ਕਾਰਣ ਉਹ ਸਨੇਹੀ ਜਲ ਦੀ ਪ੍ਰੇਮਣ ਨਹੀਂ ਆਖੀ ਜਾ ਸਕਦੀ।

ਬਿਨੁ ਘਨ ਬੂੰਦ ਜਉ ਅਨਤ ਜਲ ਪਾਨ ਕਰੈ ਚਾਤ੍ਰਿਕ ਸੰਤਾਨ ਬਿਖੈ ਲਛਨੁ ਲਗਾਵਈ ।

ਬਿਨਾਂ ਬੱਦਲ ਦੀ ਬੂੰਦ ਸ੍ਵਾਂਤੀ ਬੂੰਦ ਦੇ ਜੇਕਰ ਹੋਰਸ ਜਲ ਨੂੰ ਪਪੀਹਾ ਪੀਣ ਲਗ ਪਵੇ ਤਾਂ ਉਹ ਪਪੀਹਿਆਂ ਦੀ ਬੰਸ ਵਿਖੇ ਲਾਛਨ ਲਾਂਛਨ ਧੱਬਾ ਲਗਾਵਨ ਵਾਲਾ ਹੁੰਦਾ ਹੈ।

ਚਰਨ ਕਮਲ ਅਲਿ ਗੁਰਸਿਖ ਮੋਖ ਹੁਇ ਆਨ ਦੇਵ ਸੇਵਕ ਹੁਇ ਮੁਕਤਿ ਨ ਪਾਵਈ ।੪੬੩।

ਇਸੇ ਪ੍ਰਕਾਰ ਸਤਿਗੁਰਾਂ ਦੇ ਚਰਣ ਰੂਪ ਕਮਲਾਂ ਦਾ ਪ੍ਰੇਮੀ ਭੌਰਾ ਬਣ੍ਯਾ ਰਹਿ ਕੇ ਤਾਂ ਸਿੱਖ ਅਵਸ਼੍ਯ ਮੁਕਤ ਹੋ ਜਾਵੇਗਾ ਪਰ ਹੋਰਨਾਂ ਦੇਵਤਿਆਂ ਦਾ ਸੇਵਕ ਬਣ ਕੇ ਮੰਨਣ ਵਾਲਾ ਹੋ ਕੇ ਕਦਾਚਿਤ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕੇਗਾ ॥੪੬੩॥


Flag Counter