ਜਿਵੇਂ ਫਲ ਤੋਂ ਬ੍ਰਿਛ ਤੇ ਬ੍ਰਿਛ ਤੋਂ ਫਲ ਹੁੰਦਾ ਹੈ, ਅਸਚਰਜ ਲੀਲ੍ਹਾ ਕੁਛ ਕਹਿਣ ਵਿਚ ਨਹੀਂ ਆਉਂਦੀ।
ਜਿਵੇਂ ਬਾਵਨਚੰਦਨ ਵਿਚ ਵਾਸ਼ਨਾ ਹੈ ਅਥਵਾ ਵਾਸ਼ਨਾ ਵਿਚ ਚੰਦਨ ਹੈ, ਅਨੋਖਾ ਚਰਿਤ੍ਰ ਹੈ ਕੋਈ ਭੇਦ ਨਹੀਂ ਪਾ ਸਕਦਾ।
ਜਿਵੇਂ ਲੱਕੜ ਵਿਚ ਅੱਗ ਤੇ ਅੱਗ ਵਿਚ ਲੱਕੜ ਹੈ, ਇਹ ਅਤਿ ਅਸਚਰਜ ਰੂਪ ਕੌਤਕ ਕਹਾਂਵਦਾ ਹੈ।
ਇਸੇ ਤਰ੍ਹਾਂ ਸਤਿਗੁਰੂ ਵਿਚ ਸ਼ਬਦ ਹੈ ਤੇ ਸ਼ਬਦ ਵਿਚ ਸਤਿਗੁਰੂ ਹੈ, ਨਿਰਗੁਣ ਵਿਚ ਸਰਗੁਣ ਹੈ ਤੇ ਸਰਗੁਣ ਵਿਚ ਨਿਰਗੁਣ ਹੈ, ਗਿਆਂਨ ਵਿਚ ਧਿਆਨ ਹੈ ਤੇ ਧਿਆਨ ਵਿਚ ਗਿਆਨ ਹੈ, ਇਨ੍ਹਾਂ ਗੱਲਾਂ ਦੀ ਸਮਝ ਭੀ ਐਉਂ ਆ ਜਾਂਦੀ ਹੈ ॥੬੦੮॥