ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 532


ਚੰਦਨ ਕੀ ਬਾਰਿ ਜੈਸੇ ਦੀਜੀਅਤ ਬਬੂਰ ਦ੍ਰੁਮ ਕੰਚਨ ਸੰਪਟ ਮਧਿ ਕਾਚੁ ਗਹਿ ਰਾਖੀਐ ।

ਜਿਸ ਤਰ੍ਹਾਂ ਬਬੂਰ ਕਿੱਕਰ ਦਿਆਂ ਬੂਟਿਆਂ ਨੂੰ ਚੰਨਣ ਦੀ ਵਾੜ ਕਰੀਏ ਤੇ ਸੋਨੇ ਦੇ ਸੰਪੁਟ ਡੱਬੇ ਵਿਚ ਕੱਚ ਨੂੰ ਲੈ ਰਖੀਏ।

ਜੈਸੇ ਹੰਸ ਪਾਸਿ ਬੈਠਿ ਬਾਇਸੁ ਗਰਬ ਕਰੈ ਮ੍ਰਿਗ ਪਤਿ ਭਵਨੁ ਮੈ ਜੰਬਕ ਭਲਾਖੀਐ ।

ਜਿਸ ਤਰ੍ਹਾਂ ਹੰਸ ਕੋਲ ਬੈਠ ਕੇ ਬਾਇਸ ਕਾਂ ਮਾਨ ਕਰੇ, ਤੇ ਸ਼ੇਰ ਦੇ ਭਵਨ ਘਰ ਘੋਰਣੇ ਵਿਚ ਜੰਬੁਕ ਗਿਦੜ ਵੱਸਣਾ ਲੋਚੇ।

ਜੈਸੇ ਗਰਧਬ ਗਜ ਪ੍ਰਤਿ ਉਪਹਾਸ ਕਰੈ ਚਕਵੈ ਕੋ ਚੋਰ ਡਾਂਡੇ ਦੂਧ ਮਦ ਮਾਖੀਐ ।

ਜਿਸ ਤਰ੍ਹਾਂ ਖੋਤਾ ਹਾਥੀ ਤਾਈਂ ਮਸ਼ਕਰੀਆਂ ਕਰੇ ਤੇ ਚੋਰ ਚਕ੍ਰਵੈ ਮਹਾਰਾਜੇ ਨੂੰ ਡਾਂਟੇ ਤਾੜੇ ਤਥਾ ਦੁਧ ਉਪਰ ਮਦ ਮਦਿਰਾ ਮਾਖੀਐ ਖਿਝ ਖਿਝ ਆਵੇ, ਵਾ ਸ਼ਹਦ ਮੱਖੀ ਦੁਧ ਨੂੰ ਨਿੰਦੇ।

ਸਾਧਨ ਦੁਰਾਇ ਕੈ ਅਸਾਧ ਅਪਰਾਧ ਕਰੈ ਉਲਟੀਐ ਚਾਲ ਕਲੀਕਾਲ ਭ੍ਰਮ ਭਾਖੀਐ ।੫੩੨।

ਭਲਿਆਂ ਪੁਰਖਾਂ ਸਾਧਾਂ ਨੂੰ ਲੁਕਾ ਕੇ ਓਹਲੇ ਰੱਖ ਕੇ ਜਾਂ ਅੰਦਰ ਵਾੜ ਕੇ ਅਸਾਧ ਭੈੜਾ ਆਦਮੀ ਓਨਾਂ ਦਾ ਅਪ੍ਰਾਧ ਬੁਰਾ ਕਰੇ ਅਥਵਾ ਸਾਧਾਂ ਨੂੰ ਭਜਾ ਕੇ ਅਸਾਧ ਬੁਰਾ ਕਰੇ, ਇਹ ਸਭ ਉਲਟੀ ਚਾਲ ਕਲੂ ਕਾਲ ਦੇ ਭ੍ਰਮ ਭਟਕਾਉ ਦੀ ਭਾਖੀਐ ਆਖੀ ਹੈ ॥੫੩੨॥


Flag Counter