ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 617


ਜੈਸੇ ਜੋਧਾ ਜੁਧ ਸਮੈ ਸਸਤ੍ਰ ਸਨਾਹਿ ਸਾਜਿ ਲੋਭ ਮੋਹ ਤਯਾਗਿ ਬੀਰ ਖੇਤ ਬਿਖੈ ਜਾਤ ਹੈ ।

ਜਿਵੇਂ ਜੁੱਧ ਵੇਲੇ ਯੋਧਾ ਸ਼ਸਤ੍ਰ ਤੇ ਸੰਜਅ ਸਜਾਉਂਦਾ ਹੈ ਤੇ ਲੋਭ ਮੋਹ ਛੱਡ ਕੇ ਸੂਰਮਾ ਬਣ ਕੇ ਮੈਦਾਨਿ ਜੰਗ ਵਿਚ ਜਾਂਦਾ ਹੈ।

ਸੁਨਤ ਜੁਝਾਊ ਘੋਰ ਮੋਰ ਗਤਿ ਬਿਗਸਾਤ ਪੇਖਤ ਸੁਭਟ ਘਟ ਅੰਗ ਨ ਸਮਾਤ ਹੈ ।

ਜੰਗੀ ਵਾਜਾ ਜੋਰ ਦਾ ਵੱਜਦਾ ਸੁਣ ਕੇ ਉਹ ਖਿੜ ਜਾਂਦਾ ਹੈ, ਜਿਵੇਂ ਬਦਲ ਦੀ ਗਰਜ ਸੁਣ ਕੇ ਮੋਰ। ਫਿਰ ਜਿਉਂ ਜਿਉਂ ਸੂਰਮਿਆਂ ਦੀਆਂ ਘਟਾਂ ਚੜ੍ਹੀਆਂ ਤੱਕਦਾ ਹੈ ਤਾਂ ਅੰਗਾਂ ਵਿਚ ਨਹੀਂ ਸਮਾਂਦਾ।

ਕਰਤ ਸੰਗ੍ਰਾਮ ਸ੍ਵਾਮ ਕਾਮ ਲਾਗਿ ਜੂਝ ਮਰੈ ਕੈ ਤਉ ਰਨ ਜੀਤ ਬੀਤੀ ਕਹਤ ਜੁ ਗਾਤ ਹੈ ।

ਮਾਲਕ ਦੇ ਕੰਮ ਵਿਚ ਲੱਗਾ ਹੋਇਆ ਯੁਧ ਕਰਦਾ ਲੜ ਮਰਦਾ ਹੈ, ਜਾਂ ਫਿਰ ਜੰਗ ਜਿੱਤ ਕੇ ਆਉਂਦਾ ਹੈ ਤੇ ਜੋ ਹਾਲਤ ਜੰਗ ਦੀ ਬੀਤੀ ਸੀ ਕਹਿ ਸੁਣਾਉਂਦਾ ਹੈ।

ਤੈਸੇ ਹੀ ਭਗਤ ਮਤ ਭੇਟਤ ਜਗਤ ਪਤਿ ਮੋਨਿ ਔ ਸਬਦ ਗਦ ਗਦ ਮੁਸਕਾਤ ਹੈ ।੬੧੭।

ਤਿਵੇਂ ਹੀ ਭਗਤੀ ਮਾਰਗ ਵਾਲਾ ਜਾਂ ਤਾਂ ਜਗਤ ਪਤੀ ਨੂੰ ਮਿਲ ਕੇ ਚੁਪ ਹੋ ਜਾਂਦਾ ਹੈ ਜਾਂ ਬੋਲਦਾ ਹੋਇਆ ਗਦ ਗਦ ਹੁੰਦਾ ਤੇ ਮੁਸਕ੍ਰਾਉਂਦਾ ਹੈ ॥੬੧੭॥


Flag Counter