ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 666


ਲੋਚਨ ਅਨੂਪ ਰੂਪ ਦੇਖਿ ਮੁਰਛਾਤ ਭਏ ਸੇਈ ਮੁਖ ਬਹਿਰਿਓ ਬਿਲੋਕ ਧ੍ਯਾਨ ਧਾਰਿ ਹੈ ।

ਅਤਿ ਸੁੰਦਰ ਰੂਪ ਦੇਖ ਕੇ ਮੇਰੇ ਨੇਤਰ ਮੂਰਛਿਤ ਹੋ ਗਏ ਸਨ; ਪਰ ਹੁਣ ਉਹੋ ਮੁਖੜਾ ਜਦ ਬਾਹਰੋਂ ਮੇਰੇ ਵਲ ਦੇਖਦਾ ਹੈ ਤਾਂ ਮੇਰੇ ਨੇਤ੍ਰ ਦਰਸ਼ਨ ਕਰਨ ਲਗ ਪਏ ਹਨ।

ਅੰਮ੍ਰਿਤ ਬਚਨ ਸੁਨਿ ਸ੍ਰਵਨ ਬਿਮੋਹੇ ਆਲੀ ਤਾਹੀ ਮੁਖ ਬੈਨ ਸੁਨ ਸੁਰਤ ਸਮਾਰਿ ਹੈ ।

ਹੇ ਸਖੀ! ਉਸ ਦੇ ਅੰਮ੍ਰਿਤ ਬਚਨ ਸੁਣ ਕੇ ਕੰਨ ਮੋਹੇ ਗਏ ਸਨ; ਪਰ ਹੁਣ ਉਸ ਦੇ ਮੁਖੋਂ ਬਚਨ ਸੁਣ ਕੇ ਇਹ ਸੁਰਤ ਪਏ ਸੰਭਾਲਦੇ ਹਨ।

ਜਾ ਪੈ ਬੇਨਤੀ ਬਖਾਨਿ ਜਿਹਬਾ ਥਕਤ ਭਈ ਤਾਹੀ ਕੇ ਬੁਲਾਏ ਪੁਨ ਬੇਨਤੀ ਉਚਾਰਿ ਹੈ ।

ਜਿਸ ਅਗੇ ਬੇਨਤੀਆਂ ਕਰ ਕਰ ਕੇ ਜੀਭ ਥਕ ਗਈ ਸੀ; ਹੁਣ ਉਸੇ ਪਿਆਰੇ ਦੇ ਬੁਅਲਾਇਆਂ ਫਿਰ ਬੇਨਤੀ ਕਹਿਣ ਲਗ ਪਈ ਹੈ।

ਜੈਸੇ ਮਦ ਪੀਏ ਗ੍ਯਾਨ ਧ੍ਯਾਨ ਬਿਸਰਨ ਹੋਇ ਤਾਹੀ ਮਦ ਅਚਵਤ ਚੇਤਨ ਪ੍ਰਕਾਰ ਹੈ ।੬੬੬।

ਜਿਵੇਂ ਅਮਲ ਪੀਤਿਆਂ ਗਿਆਨ ਧਿਆਨ ਵਿਸਰਦੇ ਹਨ ਭਾਵ ਬਿਹੋਸ਼ੀ ਹੁੰਦੀ ਹੈ; ਤਿਵੇਂ ਉਹੀ ਅਮਲ ਪੀਣ ਨਾਲ ਹੋਸ਼ ਵਿਚ ਆਉਣ ਦਾ ਤ੍ਰੀਕਾ ਭੀ ਹੈ ॥੬੬੬॥