ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 377


ਤੀਰਥ ਮਜਨ ਕਰਬੈ ਕੋ ਹੈ ਇਹੈ ਗੁਨਾਉ ਨਿਰਮਲ ਤਨ ਤ੍ਰਿਖਾ ਤਪਤਿ ਨਿਵਾਰੀਐ ।

ਤੀਰਥ ਵਿਖੇ ਸ਼ਨਾਨ ਕਰਨ ਦਾ ਏਹੋ ਹੀ ਫਲ ਹੈ ਕਿ ਸਰੀਰ ਪਵਿਤ੍ਰ ਹੋ ਜਾਂਦਾ ਤੇ ਪ੍ਯਾਸ ਅਰੁ ਤਪਤਿ ਦਾਹ ਸੜਨ ਦੂਰ ਹੋ ਜਾਂਦੀ ਹੈ।

ਦਰਪਨ ਦੀਪ ਕਰ ਗਹੇ ਕੋ ਇਹੈ ਗੁਨਾਉ ਪੇਖਤ ਚਿਹਨ ਮਗ ਸੁਰਤਿ ਸੰਮਾਰੀਐ ।

ਸ਼ੀਸ਼ੇ ਦੇ ਹਥ ਵਿਚ ਗ੍ਰਹਣ ਕਰਨ ਲੈਣ ਦਾ ਏਹ ਫਲ ਹੈ ਕਿ ਆਪਣੇ ਚਿਹਰੇ ਦੇ ਚਿਹਨ ਚਕ੍ਰਾਂ ਦੀ ਸੁੰਦ੍ਰਤਾ ਦੀ ਸੋਝੀ ਹੋ ਔਂਦੀ ਹੈ, ਤ ਦੀਵੇ ਲਾਲਟੈਨ ਦੇ ਹੱਥ ਵਿਚ ਫੜਨ ਦਾ ਇਹ ਲਾਭ ਕਿ ਰਸਤੇ ਦੀ ਸੋਝੀ ਸੰਭਾਲ ਹੁੰਦੀ ਰਹਿੰਦੀ ਹੈ।

ਭੇਟਤ ਭਤਾਰ ਨਾਰਿ ਕੋ ਇਹੈ ਗੁਨਾਉ ਸ੍ਵਾਂਤਬੂੰਦ ਸੀਪ ਗਤਿ ਲੈ ਗਰਬ ਪ੍ਰਤਿਪਾਰੀਐ ।

ਇਸਤ੍ਰੀ ਨੂੰ ਪਤੀ ਦੇ ਭੇਟਨ ਦਾ ਇਹੋ ਹੀ ਲਾਹਾ ਹੁੰਦਾ ਹੈ ਕਿ ਸਿੱਪੀ ਦੇ ਸ੍ਵਾਂਤੀ ਬੂੰਦ ਲੈਣ ਸਮਾਨ ਆਪਣੇ ਅੰਦਰ ਗਰਭ ਧਾਰਣ ਕਰ ਕੇ ਓਸ ਦੀ ਪ੍ਰਤਿਪਾਲਾ ਕਰੇ।

ਤੈਸੇ ਗੁਰ ਚਰਨਿ ਸਰਨਿ ਕੋ ਇਹੈ ਗੁਨਾਉ ਗੁਰ ਉਪਦੇਸ ਕਰਿ ਹਾਰੁ ਉਰਿ ਧਾਰੀਐ ।੩੭੭।

ਤਿਸੀ ਪ੍ਰਕਾਰ ਗੁਰੂ ਮਹਾਰਾਜ ਦੇ ਚਰਣਾਂ ਦੀ ਸਰਣ ਸਰਗਣਾਗਤ ਹੋਣ = ਆਸਰਾ ਓਟ ਲੈਣ ਦਾ ਇਹੋ ਹੀ ਫਲ ਹੈ, ਕਿ ਗੁਰਉਪਦੇਸ਼ ਨੂੰ ਲੈ ਕੇ ਅਪਣੇ ਹਿਰਦੇ ਦਾ ਹਾਰ ਬਣਾ ਕੇ ਧਾਰੀ ਰਖੇ ॥੩੭੭॥


Flag Counter