ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 663


ਸਿਹਜਾ ਸਮੈ ਅਗ੍ਯਾਨ ਮਾਨ ਕੈ ਰਸਾਏ ਨਾਹਿ ਤਨਕ ਹੀ ਮੈ ਰਿਸਾਇ ਉਤ ਕੋ ਸਿਧਾਰ ਹੈਂ ।

ਮੈਂ ਅਗਿਆਨ ਤੇ ਮਾਨ ਕਰ ਕੇ ਸੰਜੋਗ ਵੇਲੇ ਪਿਆਰੇ ਸੁਆਮੀ ਜੀ ਪ੍ਰਸੰਨ ਨਾ ਕੀਤੇ; ਜੋ ਥੋੜੇ ਚਿਰ ਵਿਚ ਹੀ ਉਹ ਗੁੱਸੇ ਹੋ ਕੇ ਉਧਰ ਨੂੰ ਚਲੇ ਗਏ।

ਪਾਛੈ ਪਛਤਾਇ ਹਾਇ ਹਾਇ ਕਰ ਕਰ ਮੀਜ ਮੂੰਡ ਧੁਨ ਧੁਨ ਕੋਟਿ ਜਨਮ ਧਿਕਾਰੇ ਹੈਂ ।

ਪਿਛੋਂ ਪਛਤਾਵਾ ਕਰ ਕੇ ਹਾਇ ਹਾਇ ਕਰਦੀ ਹੱਥ ਮਲ ਰਹੀ ਹਾਂ ਤੇ ਸਿਰ ਧੁਨ ਧੁਨ ਕੇ ਆਪਣੇ ਕ੍ਰੋੜਾਂ ਜਨਮਾਂ ਨੂੰ ਧ੍ਰਿਕਾਰ ਰਹੀ ਹਾਂ।

ਔਸਰ ਨ ਪਾਵੋਂ ਬਿਲਲਾਉ ਦੀਨ ਦੁਖਤ ਹ੍ਵੈ ਬਿਰਹ ਬਿਯੋਗ ਸੋਗ ਆਤਮ ਸੰਘਾਰੇ ਹੈਂ ।

ਹੁਣ ਵੇਲਾ ਹੱਥ ਨਹੀਂ ਆਉਂਦਾ; ਦੀਨਾ ਦੁਖੀ ਹੋ ਕੇ ਵਿਰਲਾਪ ਕਰ ਰਹੀ ਹਾਂ; ਅਰ ਬਿਰਹ ਤੇ ਵਿਛੋੜੇ ਦੇ ਸੋਗ ਵਿਚ ਮੇਰਾ ਆਪਣਾ ਆਪ ਆਪਣੇ ਆਪ ਨੂੰ ਮਾਰ ਰਿਹਾ ਹੈ।

ਪਰਉਪਕਾਰ ਕੀਜੈ ਲਾਲਨ ਮਨਾਇ ਦੀਜੈ ਤੋ ਪਰ ਅਨੰਤ ਸਰਬੰਸ ਬਲਿਹਾਰੈ ਹੈਂ ।੬੬੩।

ਹੇ ਸਖੀ! ਮੇਰੇ ਤੇ ਪਰਉਪਕਾਰ ਕਰ; ਮੈਨੂੰ ਪਿਆਰਾ ਮਨਾ ਦੇਹ ਤੇਰੇ ਉੱਤੇ ਮੈਂ ਅਨੰਤ ਸਰਬੰਸ ਬਲਿਹਾਰ ਕਰਾਂਗੀ ॥੬੬੨॥


Flag Counter