ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 567


ਜੈਸੇ ਪੇਖੈ ਸ੍ਯਾਮ ਘਟਾ ਗਗਨ ਘਮੰਡ ਘੋਰ ਮੋਰ ਔ ਪਪੀਹਾ ਸੁਭ ਸਬਦ ਸੁਨਾਵਹੀ ।

ਜਿਵੇਂ ਅਕਾਸ਼ ਵਿਚ ਚੜ੍ਹ ਕੇ ਆਈਆਂ ਕਾਲੀਆਂ ਘਟਾਂ ਵੇਖਕੇ ਤੇ ਉਨ੍ਹਾਂ ਦਾ ਗਰਜਣਾ ਸੁਣ ਕੇ ਮੋਰ ਤੇ ਪਪੀਹੇ ਸੋਹਣੇ ਸ਼ਬਦ ਸੁਨਾਉਣ ਲੱਗ ਪੈਂਦੇ ਹਨ।

ਜੈਸੇ ਤੌ ਬਸੰਤ ਸਮੈ ਮੌਲਤ ਅਨੇਕ ਆਂਬ ਕੋਕਲਾ ਮਧੁਰ ਧੁਨਿ ਬਚਨ ਸੁਨਾਵਹੀ ।

ਜਿਵੇਂ ਬਸੰਤ ਰੁੱਤ ਵਿਚ ਅਨੇਕਾਂ ਅੰਬ ਦੇ ਬ੍ਰਿਛਮੌਲਦੇ ਹਨ ਤਾਂ ਕੋਇਲ ਮਗਨ ਹੋ ਕੇ ਮਿੱਠੀ ਆਵਾਜ਼ ਨਾਲ ਆਪਣੀ ਕੂਕ ਸੁਣਾਉਂਦੀ ਹੈ।

ਜੈਸੇ ਪਰਫੁਲਤ ਕਮਲ ਸਰਵਰੁ ਵਿਖੈ ਮਧੁਪ ਗੁੰਜਾਰਤ ਅਨੰਦ ਉਪਜਾਵਹੀ ।

ਜਿਵੇਂ ਸਰੋਵਰ ਵਿਚ ਕਵਲ ਖਿੜਦੇ ਹਨ ਤਾਂ ਭੌਰੇ ਉਨ੍ਹਾਂ ਤੇ ਆ ਕੇ ਗੁੰਜਾਰਦੇ ਹੋਏ ਆਨੰਦ ਮਾਣਦੇ ਹਨ।

ਤੈਸੇ ਪੇਖ ਸ੍ਰੋਤਾ ਸਾਵਧਾਨਹ ਗਾਇਨ ਗਾਵੈ ਪ੍ਰਗਟੈ ਪੂਰਨ ਪ੍ਰੇਮ ਸਹਜਿ ਸਮਾਵਹੀ ।੫੬੭।

ਤਿਵੇਂ ਸ੍ਰੋਤਿਆਂ ਸੰਗਤ ਨੂੰ ਗੁਰ ਸ਼ਬਦ ਸੁਣਨ ਲਈ ਸਾਵਧਾਨ ਵੇਖ ਕੇ ਰਾਗੀ ਗਾਉਂਦਾ ਹੈ, ਤਾਂ ਪੂਰਨ ਪ੍ਰੇਮ ਪ੍ਰਗਟ ਹੁੰਦਾ ਹੈ ਤੇ ਵਾਹਿਗੁਰੂ ਸਰੂਪ ਵਿਚ ਸਮਾਉਂਦੀ ਹੈ, ਸੰਗਤ ॥੫੬੭॥