ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 455


ਬਨਜ ਬਿਉਹਾਰ ਬਿਖੈ ਰਤਨ ਪਾਰਖ ਹੋਇ ਰਤਨ ਜਨਮ ਕੀ ਪਰੀਖਿਆ ਨਹੀ ਪਾਈ ਹੈ ।

ਵਣਜ ਵਪਾਰ ਵਿਚ ਐਡੇ ਕੁਸ਼ਲ ਹੋਏ ਕਿ ਰਤਨਾਂ ਦੇ ਪਾਰਖੂ ਜੌਹਰੀ ਬਣ ਗਏ ਪਰ ਕਿਸ ਕੰਮ? ਜੇਕਰ ਰਤਨ ਜਨਮ ਅਮੋਲਕ ਮਨੁੱਖਾ ਜਨਮ ਦੀ ਪ੍ਰੀਖ੍ਯਾ ਪਛਾਣ ਨਾ ਹੋ ਸਕੇ ਭਾਵ *ਮਤਿ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥* ਜੇਕਰ ਗੁਰ ਸਿਖ੍ਯਾ ਨਾ ਸੁਣੀ ਤਾਂ ਹੋਰ ਚਤੁਰਾਈਆਂ ਕਿਸੇ ਕੰਮ ਨਹੀਂ ਹਨ।

ਲੇਖੇ ਚਿਤ੍ਰਗੁਪਤ ਸੇ ਲੇਖਕਿ ਲਿਖਾਰੀ ਭਏ ਜਨਮ ਮਰਨ ਕੀ ਅਸੰਕਾ ਨ ਮਿਟਾਈ ਹੈ ।

ਲੇਖੇ ਪੱਤੇ ਵਿਚ ਤਾਂ ਚਿਤ੍ਰ ਗੁਪਤ ਵਰਗੇ ਲੇਖਕ ਹਿਸਾਬੀਏ ਲਿਖਾਰੀ ਬਣ ਗਏ; ਪਰ ਜੇ ਜਨਮ ਮਰਣ ਦੀ ਅਸ਼ੰਕਾ ਭਰਮ ਚਿੱਤੀ ਨਾ ਮਿਟਾਈ ਜਾ ਸਕੀ ਤਾਂ ਕਿਸ ਕੰਮ।

ਬੀਰ ਬਿਦਿਆ ਮਹਾਬਲੀ ਭਏ ਹੈ ਧਨੁਖਧਾਰੀ ਹਉਮੈ ਮਾਰਿ ਸਕੀ ਨ ਸਹਜਿ ਲਿਵ ਲਾਈ ਹੈ ।

ਬੀਰ ਬਿਦਿਆ ਸੂਰਮਤ ਨੂੰ ਸਿਖ ਕੇ ਧਨੁਖ ਧਾਰੀ ਭਾਰੀ ਜੋਧੇ ਤਾਂ ਹੋ ਗਏ; ਪਰ ਜੇਕਰ ਅੰਦਰ ਦੇ ਸ਼ਤ੍ਰੂ ਹਉਮੈ ਨੂੰ ਮਾਰ ਕੇ ਸਹਜ ਪਦ ਵਿਖੇ ਲਿਵ ਨ ਲਗਾਈ ਤਾਂ ਕਿਸ ਕੰਮ।

ਪੂਰਨ ਬ੍ਰਹਮ ਗੁਰਦੇਵ ਸੇਵ ਕਲੀ ਕਾਲ ਮਾਇਆ ਮੈ ਉਦਾਸੀ ਗੁਰਸਿਖਨ ਜਤਾਈ ਹੈ ।੪੫੫।

ਤਾਂ ਤੇ ਐਸਿਆਂ ਸਾਰਿਆਂ ਕੰਮਾਂ ਪ੍ਰਵਿਰਤੀਆਂ ਵੱਲੋਂ ਉਪ੍ਰਾਮ ਰਹਿ ਕੇ ਇਸ ਕਲੂ ਕਾਲ ਅੰਦਰ ਪੂਰਨ ਬ੍ਰਹਮ ਪ੍ਰਮਾਤਾ ਦਾ ਸੇਵਨ ਅਰਾਧਨ ਕਰਦਿਆਂ ਮਾਯਾ ਵਿਚ ਉਦਾਸ ਰਹਿਣਾ ਹੀ ਮੁਖ੍ਯ ਕੰਮ ਹੈ ਸਤਿਗੁਰਾਂ ਨੇ ਇਸ ਪ੍ਰਕਾਰ ਗੁਰਸਿੱਖਾਂ ਨੂੰ ਸਮਝਾਇਆ ਹੈ ॥੪੫੫॥


Flag Counter