ਸਾਰਾ ਸੰਸਾਰ ਹੀ ਗੁਰੂ ਕਾ ਦਰਸ਼ਨ ਡਿੱਠਾ ਦਰਸ਼ਨ ਡਿੱਠਾ ਆਖ ਰਿਹਾ ਹੈ ਪਰ ਉਹ ਕੌਣ ਦ੍ਰਿਸ਼ਟੀ ਤੱਕਣੀ ਹੈ, ਜਿਸ ਕਰ ਕੇ ਮਨ ਗੁਰੂ ਦਰਸ਼ਨ ਵਿਖੇ ਹੀ ਸਮਾ ਜਾਵੇ ਲੀਣ ਹੋ ਜਾਵੇ।
ਸਭ ਕੋਈ ਹੀ ਆਖਦਾ ਹੈ ਕਿ ਅਸਾਂ ਗੁਰੂ ਕੇ ਉਪਦੇਸ਼ ਨੂੰ ਸੁਣਿਆ ਹੈ ਉਪਦੇਸ਼ ਸੁਣਿਆ ਹੈ, ਪਰ ਉਹ ਸੁਨਣੀ ਕੌਣ ਵਸਤੂ ਹੈ ਜਿਸ ਨੂੰ ਸੁਣਿਆਂ ਹੋਰ ਦਿਰੇ ਮੁੜ ਨਾ ਧਾਈਏ ਭਟਕੀਏ।
ਜੀਹ ਰਸਨਾ ਨਾਲ ਜੈ ਜੈ ਕਾਰ ਜੈ ਹੋਵੇ ਸਤਿਗੁਰਾਂ ਦੀ ਜੈ ਹੋਵੇ ਸਤਿਗੁਰਾਂ ਦੀ ਕਰਦਿਆਂ ਸਾਰੇ ਹੀ ਗੁਰਮੰਤ ੍ਰਗੁਰਦੀਖ੍ਯਾ ਰੂਪ ਮੰਤ੍ਰ ਨੂੰ ਤਾਂ ਜਾਪਦੇ ਮੰਨਦੇ ਹਨ, ਪਰ ਉਹ ਕੌਣ ਜੁਗਤੀ ਢੰਗ ਹੈ, ਜਿਸ ਕਰ ਕੇ ਜੋਤੀ ਸਰੂਪ ਦੀ ਜੋਤ ਵਿਚ ਲਿਵ ਤਾਰ ਲਗੀ ਰਹੇ।
ਦਰਸ਼ਨ ਸ਼ਕਤੀ ਸੁਨਣ, ਸ਼ਕਤੀ ਜਾਣ ਦਾ ਬਲ, ਤਥਾ ਜਾਣੇ ਹੋਏ ਵਿਚ ਚਿੱਤ ਦੇ ਸੁਭਾਵਿਕ ਟਿਕਣ ਦੀ ਹਿੰਮਤ ਆਦਿ, ਸਰਬੰਗ ਹੀਨ ਸਮੂਹ ਸਾਧਨਾਂ ਤੋਂ ਹੀਣ ਪਤਿਤ ਹੋਯਾ ਹੋਯਾ ਜੋ ਮੂਰਖ ਅਗ੍ਯਾਨੀ ਹੋਵੇ, ਓਸ ਨੂੰ ਪਤਿਤ ਪਾਵਨ ਸਤਿਗੁਰੂ ਹੀ ਚਾਹੁਨ ਤਾਂ ਸਮਝ ਆ ਸਕਦੀ ਹੈ, ਭਾਵ ਦੇਖਿਆ,ਸੁਣਿਆਾ, ਸਮਝਿਆ ਤੇ ਵੀਚਾਰਿਆ ਪਰਮਾਰਥ ਵਿਚ ਓਹੋ ਹੀ ਪ੍ਰਵਾਣ ਪੈ ਤੇ ਸਫਲਾ ਹੋ ਸਕਦਾ ਹੈ, ਜੋ ਸਤਿਗੁਰਾਂ ਦੇਪੰਨੇ ਪੈ ਕੇ ਓਨਾਂ ਦੀ ਦੱਸੀ ਜੁਗਤ ਅਰੁ ਪ੍ਰਸੰਨਤਾ ਅੰਦਰ ਕੀਤਾ ਜਾਵੇ ॥੫੪੧॥