ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 636


ਜੈਸੇ ਨੀਰ ਖੀਰ ਅੰਨ ਭੋਜਨ ਖੁਵਾਇ ਅੰਤਿ ਗਰੋ ਕਾਟਿ ਮਾਰਤ ਹੈ ਅਜਾ ਸ੍ਵਾਨ ਕਉ ।

ਜਿਵੇਂ ਛੋਟੀ ਜਿਹੀ ਬੇੜੀ ਵਿਚ ਬਹੁਤਾ ਭਾਰ ਪਾ ਦੇਈਏ ਤਾਂ ਉਹ ਮੰਝਧਾਰ ਵਿਚ ਹੀ ਡੁਬ ਜਾਂਦੀ ਹੈ ਤੇ ਪਾਰ ਨਹੀਂ ਪਹੁੰਚਦੀ।

ਜੈਸੇ ਬਹੁ ਭਾਰ ਡਾਰੀਅਤ ਲਘੁ ਨੌਕਾ ਮਾਹਿ ਬੂਡਤ ਹੈ ਮਾਝਧਾਰ ਪਾਰ ਨ ਗਵਨ ਕਉ ।

ਜਿਵੇਂ ਛੋਟੀ ਜਿਹੀ ਬੇੜੀ ਵਿਚ ਬਹੁਤਾ ਭਾਰ ਪਾ ਦਈਏ ਤਾਂ ਉਹ ਮੰਝਧਾਰ ਵਿਚ ਹੀ ਡੁੱਬ ਜਾਂਦੀ ਹੈ ਤੇ ਪਾਰ ਨਹੀਂ ਪਹੁੰਚਦੀ।

ਜੈਸੇ ਬੁਰ ਨਾਰਿ ਧਾਰਿ ਭਰਨ ਸਿੰਗਾਰ ਤਨਿ ਆਪਿ ਆਮੈ ਅਰਪਤ ਚਿੰਤਾ ਕੈ ਭਵਨ ਕਉ ।

ਜਿਵੇਂ ਮਾੜੀ ਇਸਤਰੀ, ਸਰੀਰ ਤੇ ਪਹਿਨ ਕੇ ਸ਼ਿੰਗਾਰ ਤੇ ਗਹਿਣੇ ਪਾਪ ਕਰਮ ਕਰ ਕੇ ਆਪਣੇ ਆਪ ਨੂੰ ਰੋਗ ਦੇ ਅਰਪਨ ਕਰਦੀ ਤੇ ਚਿੰਤਾ ਦੇ ਘਰ ਵਿਚ ਪੈ ਜਾਂਦੀ ਹੈ।

ਤੈਸੇ ਹੀ ਅਧਰਮ ਕਰਮ ਕੈ ਅਧਰਮ ਨਰ ਮਰਤ ਅਕਾਲ ਜਮਲੋਕਹਿ ਰਵਨ ਕਉ ।੬੩੬।

ਤਿਵੇਂ ਦੁਰਾਚਾਰੀ ਮਨੁੱਖ ਧਰਮ ਵਿਰੋਧੀ ਕੰਮ ਕਰ ਕੇ ਅਣਿਆਈ ਮੌਤੇ ਮਰਦਾ ਤੇ ਜਮਲੋਕ ਨੂੰ ਜਾਂਦਾ ਹੈ ॥੬੩੬॥