ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 432


ਪ੍ਰਥਮ ਹੀ ਆਨ ਧਿਆਨ ਹਾਨਿ ਕੈ ਪਤੰਗ ਬਿਧਿ ਪਾਛੈ ਕੈ ਅਨੂਪ ਰੂਪ ਦੀਪਕ ਦਿਖਾਏ ਹੈ ।

ਸੋ ਪਤੰਗੇ ਦੀ ਰੀਤੀ ਅਨੁਸਾਰ ਹੋਰਨਾਂ ਧ੍ਯਾਨਾਂ ਨੂੰ ਪਹਿਲੋਂ ਹੀ ਹਾਨਿਕੈ ਗੁਵਾ ਦੇਵੇ ਤਾਂ ਪਿਛੋਂ ਦੇ ਦੀਵੇ ਵਾਕੂੰ ਕਿਤੇ ਅਪਣਾ ਅਨੂਪਮ ਰੂਪ ਅਦੁਤੀ ਪ੍ਰਕਾਸ਼ ਅਪਣਾ ਨਿਜ ਰੂਪ ਦਿਖਾਈ ਦਿਆ ਕਰਦਾ ਹੈ।

ਪ੍ਰਥਮ ਹੀ ਆਨ ਗਿਆਨ ਸੁਰਤਿ ਬਿਸਰਜਿ ਕੈ ਅਨਹਦ ਨਾਦ ਮ੍ਰਿਗ ਜੁਗਤਿ ਸੁਨਾਏ ਹੈ ।

ਪਹਿਲੋਂ ਹੀ ਬਚਨ ਦੀ ਰਚਨਾ ਨੂੰ ਹਰਿ ਤ੍ਯਾਗ ਕੇ ਭੌਰੇ ਦੀ ਨ੍ਯਾਈਂ ਗੁੰਜਾਰ ਤ੍ਯਾਗ ਕੇ ਮਗਨ ਹੋ ਜਾਣ ਵਤ ਗੁੰਗਾ ਬਣਾ ਲਵੇ ਤਾਂ ਪਿਛੋਂ ਦੇ ਕਿਤੇ ਅਪਿਉ ਰੂਪ ਅੰਮ੍ਰਿਤ ਰਸ ਨੂੰ ਪੀਆ ਕਰਦਾ ਹੈ।

ਪ੍ਰਥਮ ਹੀ ਬਚਨ ਰਚਨ ਹਰਿ ਗੁੰਗ ਸਾਜਿ ਪਾਛੈ ਕੈ ਅੰਮ੍ਰਿਤ ਰਸ ਅਪਿਓ ਪੀਆਏ ਹੈ ।

ਪਹਿਲੋਂ ਹੀ ਬਚਨ ਦੀ ਰਚਨਾ ਨੂੰ ਹਰਿ ਤ੍ਯਾਗ ਕੇ ਭੌਰੇ ਦੀ ਨ੍ਯਾਈ ਗੁੰਜਾਰ ਤ੍ਯਾਗ ਕੇ ਮਗਨ ਹੋ ਜਾਣ ਵਤ ਗੁੰਗਾ ਬਣਾ ਲਵੇ ਤਾਂ ਪਿਛੋਂ ਦੇਕਿਤੇ ਅਪਿਉ ਰੂਪ ਅੰਮ੍ਰਿਤ ਰਸ ਨੂੰ ਪੀਆ ਕਰਦਾ ਹੈ।

ਪੇਖ ਸੁਨ ਅਚਵਤ ਹੀ ਭਏ ਬਿਸਮ ਅਤਿ ਪਰਮਦਭੁਤ ਅਸਚਰਜ ਸਮਾਏ ਹੈ ।੪੩੨।

ਤਾਤਪਰਯ ਇਹ ਕਿ ਦਰਸ਼ਨ ਕਰਦਿਆਂ; ਬਚਨ ਸੁਣਦਿਆਂ; ਤਥਾ ਦਰਸ਼ਨ ਕੀਤੇ;ਉਪਦੇਸ਼ ਸੁਣੇ ਦੇ ਰਸ ਨੂੰ ਅਚਵਤ ਭੁੰਚਦਿਆਂ ਅਮਲ ਵਿਚ ਲਿਆ ਕਮੌਂਦਿਆਂ ਜੇ ਗੁਰਮੁਖ ਓਸ ਵਾਹਗੁਰੂ ਦੀ ਕੁਦਰਤ ਦੇ ਚਮਤਕਾਰ ਉਪਰ ਹੀ ਦ੍ਰਿਸ਼ਟੀ ਰਖਦਾ ਹੋਇਆ ਅਤ੍ਯੰਤ ਬਿਸਮਾਦ ਨੂੰ ਪ੍ਰਾਪਤ ਹੋ ਆਪ੍ਯੋਂ ਭੁੱਲ ਜਾਵੇਤਾਂ ਹੀ ਪਰਮ ਅਦਭੁਤ ਅਸਚਰਜ ਰੂਪ ਪਰਮ ਪਦ ਵਿਖੇ ਸਮਾਈ ਪਾਇਆ ਕਰਦਾ ਹੈ ॥੪੩੨॥


Flag Counter