ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 477


ਜੈਸੇ ਮ੍ਰਿਗਰਾਜ ਤਨ ਜੰਬੁਕ ਅਧੀਨ ਹੋਤ ਖਗ ਪਤ ਸੁਤ ਜਾਇ ਜੁਹਾਰਤ ਕਾਗ ਹੈ ।

ਜਿਸ ਭਾਂਤ ਮ੍ਰਿਗਰਾਜ ਤਨੁ ਸ਼ੇਰ ਦਾ ਬੱਚਾ ਗਿਦੜ ਦੇ ਅਧੀਨ ਹੋਵੇ, ਤੇ ਗਰੁੜ ਦਾ ਬੱਚਾ ਜਾ ਕੇ ਕਾਂ ਨੂੰ ਮੱਥਾ ਟੇਕਦਾ ਹੋਵੇ,

ਜੈਸੇ ਰਾਹ ਕੇਤ ਬਸ ਗ੍ਰਿਹਨ ਮੈ ਸੁਰਿਤਰ ਸੋਭ ਨ ਅਰਕ ਬਨ ਰਵਿ ਸਸਿ ਲਾਗਿ ਹੈ ।

ਜਿਸ ਤਰ੍ਹਾਂ ਰਾਹੂ ਕੇਤੂ ਦੇ ਘਰਾਂ ਅੰਦਰ ਸੂਰਜ ਚੰਦ ਦਾ ਨਿਵਾਸ ਤੇ ਕਲਪ ਬਿਰਛ ਦਾ ਅੱਕਾਂ ਦੇ ਜੰਗਲ ਵਿਚ ਲਗਨਾ ਸੋਭਦਾ ਨਹੀਂ ਹੈ, ਵਾ ਚੰਗਾ ਨਹੀਂ ਲਗਦਾ ਹੈ,

ਜੈਸੇ ਕਾਮਧੇਨ ਸੁਤ ਸੂਕਰੀ ਸਥਨ ਪਾਨ ਐਰਾਪਤ ਸੁਤ ਗਰਧਬ ਅਗ੍ਰਭਾਗ ਹੈ ।

ਜਿਸ ਤਰ੍ਹਾਂ ਕਾਮ ਧੇਨੂ ਦਾ ਪੁੱਤ ਵੱਛਾ ਸੂਰੀ ਦੇ ਥਨ ਪੀਵੇ ਤੇ ਇੰਦ੍ਰ ਦੇ ਐਰਾਪਤਿ ਹਾਥੀ ਦਾ ਬੱਚਾ ਖੋਤੀ ਦੇ ਅਗੇ ਪਵੇ, ਓਸ ਤੋਂ ਪ੍ਯਾਰ ਨਾਲ ਚਟਵਾਵੇ ਇਹ ਗੱਲਾਂ ਨਹੀਂ ਚੰਗੀਆਂ ਲਗਦੀਆਂ,

ਤੈਸੇ ਗੁਰਸਿਖ ਸੁਤ ਆਨ ਦੇਵ ਸੇਵਕ ਹੁਇ ਨਿਹਫਲ ਜਨਮੁ ਜਿਉ ਬੰਸ ਮੈ ਬਜਾਗਿ ਹੈ ।੪੭੭।

ਤਿਸੇ ਪ੍ਰਕਾਰ ਹੀ ਗੁਰੂ ਕੇ ਸਿੱਖ ਦਾ ਪੁਤ੍ਰ ਭੀ ਜੇਕਰ ਆਨ ਦੇਵਤਿਆਂ ਦਾ ਸੇਵਕ ਬਣ ਜਾਵੇ ਤਾਂ ਓਸ ਦਾ ਜਨਮ ਹੀ ਨਿਹਫਲ ਅਜਾਈਂ ਜਾਂਦਾ ਸਮਝਨਾ ਉਹ ਬੰਸ ਵਿਚ ਬਜਾਗਿ ਬੱਜ ਕਲੰਕ ਵਾਕੂੰ ਹੀ ਹੁੰਦਾ ਹੈ ॥੪੭੭॥


Flag Counter