ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 565


ਜੈਸੇ ਦੀਪ ਜੋਤ ਲਿਵ ਲਾਗੈ ਚਲੇ ਜਾਤ ਸੁਖ ਗਹੇ ਕਰ ਦੁਚਿਤੁ ਹ੍ਵੈ ਭਟਕਾ ਸੇ ਭੇਟ ਹੈ ।

ਜਿਵੇਂ ਦੀਵੇ ਦੇ ਚਾਨਣੇ ਨਾਲ ਲਿਵ ਲਾ ਕੇ ਜਿੱਥੋਂ ਤਕ ਉਸ ਦਾ ਚਾਨਣਾ ਜਾਂਦਾ ਹੈ, ਸੁਖ ਨਾਲ ਜਾ ਸਕੀਦਾ ਹੈ, ਪਰ ਜੇ ਜੋਤ = ਦੀਵੇ ਨੂੰ ਹੱਥਾਂ ਵਿਚ ਫੜ ਲਈਏ ਤਾਂ ਅੱਖਾਂ ਨੂੰ ਭੁਲੇਖੇ ਪੈਣਗੇ ਤੇ ਭਟਕਣਾ ਮਿਲਣਗੀਆਂ।

ਜੈਸੇ ਦਧ ਕੂਲ ਬੈਠ ਮੁਕਤਾ ਚੁਨਤ ਹੰਸ ਪੈਰਤ ਨ ਪਾਵੈ ਪਾਰ ਲਹਰ ਲਪੇਟ ਹੈ ।

ਪਦਕੂਲ-ਕੰਢਾ, ਕਿਨਾਰਾ। ਮੁਕਤਾ-ਮੋਤੀ। ਪੈਰਤ-ਤਰਨ ਨਾਲ। ਜਿਵੇਂ ਹੰਸ ਸਮੁੰਦਰ ਦੇ ਕੰਢੇ ਬੈਠਕੇ ਮੋਤੀ ਚੁਣਦਾ ਹੈ, ਪਰ ਜੇ ਉਹ ਤਰ ਕੇ ਸਮੁੰਦਰ ਵਿਚੋਂ ਮੋਤੀ ਲੱਭਣਾ ਚਾਹੇ ਤਾਂ ਤਰਦਿਆਂ ਲਹਿਰਾਂ ਵਿਚ ਫਸ ਜਾਵੇਗਾ ਤੇ ਪਾਰ ਨਹੀਂ ਪਾ ਸਕੇਗਾ।

ਜੈਸੇ ਨ੍ਰਿਖ ਅਗਨਿ ਕੈ ਮਧ੍ਯ ਭਾਵ ਸਿਧ ਹੋਤ ਨਿਕਟ ਬਿਕਟ ਦੁਖ ਸਹਸਾ ਨ ਮੇਟ ਹੈ ।

ਜਿਵੇਂ ਅੱਗ ਨੂੰ ਵੇਖ ਕੇ ਮਧ੍ਯ ਭਾਵ ਤੇ ਸੇਵਨ ਕਰਨ ਨਾਲ ਠੰਢ ਦੂਰ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਪਰ ਅੱਗ ਦੇ ਨੇੜੇ ਹੋਣ ਨਾਲ ਭਾਰੀ ਦੁਖ ਹੁੰਦਾ ਹੈ ਤੇ ਦੂਰ ਹੋ ਜਾਣ ਨਾਲ ਠੰਢ ਹਟਣ ਦਾ ਡਰ ਨਹੀਂ ਮਿਟਦਾ।

ਤੈਸੇ ਗੁਰ ਸਬਦ ਸਨੇਹ ਕੈ ਪਰਮ ਪਦ ਮੂਰਤ ਸਮੀਪ ਸਿੰਘ ਸਾਪ ਕੀ ਅਖੇਟ ਹੈ ।੫੬੫।

ਤਿਵੇਂ ਗੁਰੂ ਸ਼ਬਦ ਨਾਲ ਪ੍ਰੇਮ ਕਰਨ ਤੋਂ ਪਰਮਪਦ ਮਿਲਦਾ ਹੈ, ਪਰ ਨਾਮ ਤੋਂ ਸੱਖਣੇ ਅਕਾਲ ਮੂਰਤ ਪਰਮਾਤਮਾ ਦੇ ਸਰੂਪ ਦੀ ਨੇੜਤਾ ਦੇਯਤਨ ਕਰਨੇ ਸ਼ੇਰ ਤੇ ਸੱਪ ਦੇ ਸ਼ਿਕਾਰ ਵਾਂਗੂੰ ਖ਼ਤਰਨਾਕ ਕੰਮ ਹੈ ॥੫੬੫॥