ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 640


ਨਾਹਿਨ ਅਨੂਪ ਰੂਪ ਚਿਤਵੈ ਕਿਉ ਚਿੰਤਾਮਣਿ ਲੋਨੇ ਹੈ ਨ ਲੋਇਨ ਜੋ ਲਾਲਨ ਬਿਲੋਕੀਐ ।

ਮੇਰਾ ਰੂਪ ਸੁੰਦਰ ਨਹੀਂ, ਮੇਰੇ ਵਲ ਮੇਰਾ ਚਿੰਤਾਮਣਿ ਰੂਪੀ ਪ੍ਰੀਤਮ ਕਿਉਂ ਦੇਖੇ? ਮੇਰੇ ਨੇਤ੍ਰ ਸੁੰਦਰ ਨਹੀਂ ਜੋ ਪਿਆਰੇ ਨੂੰ ਪ੍ਰੀਤ ਨਜ਼ਰ ਨਾਲ ਦੇਖ ਸਕਾਂ।

ਰਸਨਾ ਰਸੀਲੀ ਨਾਹਿ ਬੇਨਤੀ ਬਖਾਨਉ ਕੈਸੇ ਸੁਰਤਿ ਨ ਸ੍ਰਵਨਨ ਬਚਨ ਮਧੋਕੀਐ ।

ਮੇਰੀ ਜੀਭ ਰਸੀਲੀ ਨਹੀਂ; ਮੈਂ ਮਿੱਠੀ ਬੇਨਤੀ ਕਿਵੇਂ ਕਰਾਂ? ਕੰਨਾਂ ਵਿਚ ਸ਼ਰਧਾ ਵਾਲੀ ਸੁਣਨ ਸ਼ਕਤੀ ਨਹੀਂ ਜੋ ਪਿਆਰੇ ਦੇ ਕੀਤੇ ਹੋਏ ਮਿੱਠੇ ਬਚਨ ਸੁਣਾਂ।

ਅੰਗ ਅੰਗਹੀਨ ਦੀਨ ਕੈਸੇ ਬਰ ਮਾਲ ਕਰਉ ਮਸਤਕ ਨਾਹਿ ਭਾਗ ਪ੍ਰਿਯ ਪਗ ਧੋਕੀਐ ।

ਅੰਗ ਅੰਗ ਤੋਂ ਇਉਂ ਹੀਣੀ ਹਾਂ, ਦੀਨ ਹਾਂ, ਸੋਹਣੀ ਮਾਲਾ ਲਾਲਨ ਲਈ ਕਿਵੇਂ ਤਿਆਰ ਕਰਾਂ? ਮੱਥੇ ਤੇ ਐਸੇ ਭਾਗ ਨਹੀਂ ਲਿਖੇ ਹੋਏ ਜੋ ਪਿਆਰੇ ਦੇ ਚਰਨ ਧੋਵਾਂ।

ਸੇਵਕ ਸ੍ਵਭਾਵ ਨਾਹਿ ਪਹੁਚ ਨ ਸਕਉ ਸੇਵ ਨਾਹਿਨ ਪ੍ਰਤੀਤ ਪ੍ਰਭ ਪ੍ਰਭਤਾ ਸਮੋਕੀਐ ।੬੪੦।

ਸੇਵਕਾਂ ਵਾਲਾ ਸੁਭਾਵ ਨਹੀਂ ਇਸ ਕਰ ਕੇ ਸੇਵਾ ਦੁਆਰਾ ਮੈਂ ਅੱਪੜ ਨਹੀਂ ਸਕਦੀ, ਨਾ ਹੀ ਆਪਣੇ ਪਿਆਰੇ ਉਤੇ ਮੈਂ ਪ੍ਰਤੀਤ ਕੀਤੀ ਹੈ, ਸੋ ਉਸ ਦੀ ਪ੍ਰਭੁਤਾ ਵਿਚ ਮੈਂ ਕਿਵੇਂ ਸਮਾ ਜਾਵਾਂ? ॥੬੪੦॥