ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 506


ਜੈਸੇ ਬਿਖ ਤਨਕ ਹੀ ਖਾਤ ਮਰਿ ਜਾਤਿ ਤਾਤ ਗਾਤਿ ਮੁਰਝਾਤ ਪ੍ਰਤਿਪਾਲੀ ਬਰਖਨ ਕੀ ।

ਜਿਸ ਤਰ੍ਹਾਂ ਰੰਚਕ ਮਾਤ੍ਰ ਵਿਹੁ ਖਾਧਿਆਂ ਵਰਿਹਾਂ ਦੀ ਪਾਲੀ ਹੋਈ, ਪ੍ਯਾਰੀ ਦੇਹ ਮੁਰਝਾ ਕੇ ਖੀਣ ਹੋ ਕੇ, ਮਰ ਜਾਯਾ ਕਰਦੀ ਹੈ, ਵਾ ਤਾਤ ਤਤਕਾਲ ਹੀ।

ਜੈਸੇ ਕੋਟਿ ਭਾਰਿ ਤੂਲਿ ਰੰਚਕ ਚਿਨਗ ਪਰੇ ਹੋਤ ਭਸਮਾਤ ਛਿਨ ਮੈ ਅਕਰਖਨ ਕੀ ।

ਜਿਸ ਤਰ੍ਹਾਂ ਤੂਲਿ ਰੂੰ ਦੀਆਂ ਕ੍ਰੋੜਾਂ ਪੰਡਾਂ ਰੰਚਕ ਭਰ ਅੱਗ ਦੀ ਚਿੰਗ੍ਯਾੜੀ ਪੈਂਦਿਆਂ ਸਾਰ ਹੀ ਛਿਣ ਭਰ ਵਿਚ ਭਸਮ ਸੁਆਹ ਹੋ ਜਾਂਦੀਆਂ ਹਨ ਤੇ ਅਕਰਖ ਨ ਕੀ ਅੱਗ ਵਿਚੋਂ ਖਿੱਚੀਆਂ ਬਚਾਈਆਂ ਨਹੀਂ ਜਾ ਸਕਦੀਆਂ।

ਮਹਿਖੀ ਦੁਹਾਇ ਦੂਧ ਰਾਖੀਐ ਭਾਂਜਨ ਭਰਿ ਪਰਤਿ ਕਾਂਜੀ ਕੀ ਬੂੰਦ ਬਾਦਿ ਨ ਰਖਨ ਕੀ ।

ਮਹਿੰ ਨੂੰ ਚੋਕੇ ਭਾਂਡਾ ਦੁਧ ਨਾਲ ਭਰ ਕੇ ਰਖੀਏ, ਤਾਂ ਕਾਂਜੀ ਦੀ ਇਕ ਬੂੰਦ ਪੈਂਦੇ ਸਾਰ ਹੀ ਓਸ ਦੇ ਰਖਣ ਦੀ ਗੱਲ ਨਹੀਂ ਰਿਹਾ ਕਰਦੀ ਭਾਵ ਝੱਟ ਹੀ ਫਿੱਟ ਜਾਇਆ ਕਰਦਾ ਹੈ।

ਤੈਸੇ ਪਰ ਤਨ ਧਨ ਦੂਖਨਾ ਬਿਕਾਰ ਕੀਏ ਹਰੈ ਨਿਧਿ ਸੁਕ੍ਰਤ ਸਹਜ ਹਰਖਨ ਕੀ ।੫੦੬।

ਤਿਸੀ ਪ੍ਰਕਾਰ ਪਰ ਤਨ ਪਰ ਇਸਤ੍ਰੀ ਤੇ ਪਰਾਇਆ ਧਨ ਗ੍ਰਹਣ ਕਰਨ ਅਤੇ ਪਰਾਈ ਦੂਸ਼ਣਾ ਕਢਨ ਤਾਂ ਸਹਿਜ ਸਰੂਪੀ ਆਨੰਦ ਪ੍ਰਦਾਤੇ ਸੁਕ੍ਰਿਤ ਪੁੰਨਾਂ ਦੀ ਨਿਧੀ ਖੇਪ ਨਾਸ਼ ਹੋ ਜਾਯਾ ਕਰਦੀ ਹੈ ॥੫੦੬॥


Flag Counter