ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 576


ਯਾਹੀ ਮਸਤਕ ਪੇਖ ਰੀਝਤ ਕੋ ਪ੍ਰਾਨ ਨਾਥ ਹਾਥ ਆਪਨੈ ਬਨਾਇ ਤਿਲਕ ਦਿਖਾਵਤੇ ।

ਮੇਰੇ ਇਸੇ ਮੱਥੇ ਨੂੰ ਦੇਖ ਕੇ ਪ੍ਰਾਦਾਂ ਦੇ ਸੁਆਮੀ ਪ੍ਰਸੰਨ ਹੁੰਦੇ ਸਨ ਤੇ ਆਪਣੇ ਹੱਥੀਂ ਇਸ ਉਤੇ ਬਣਾ ਕੇ ਤਿਲਕ ਲਾ ਦਿਖਾਉਂਦੇ ਹੁੰਦੇ ਸਨ।

ਯਾਹੀ ਮਸਤਕ ਧਾਰਿ ਹਸਤ ਕਮਲ ਪ੍ਰਿਯ ਪ੍ਰੇਮ ਕਥਿ ਕਥਿ ਕਹਿ ਮਾਨਨ ਮਨਾਵਤੇ ।

ਇਸੇ ਮੱਥੇ ਤੇ ਪਿਆਰੇ ਜੀ ਆਪਣੇ ਕੋਮਲ ਹੱਥ ਰੱਖ ਕੇ ਪਿਆਰ ਦੀਆਂ ਗੱਲਾਂ ਕਹਿ ਕਹਿ ਕੇ ਮੈਂ ਮਾਛ ਮੱਤੀ ਨੂੰ ਮਨਾਉਂਦੇ ਹੁੰਦੇ ਸਨ।

ਯਾਹੀ ਮਸਤਕ ਨਾਹੀ ਨਾਹੀ ਕਰਿ ਭਾਗਤੀ ਹੀ ਧਾਇ ਧਾਇ ਹੇਤ ਕਰਿ ਉਰਹਿ ਲਗਾਵਤੇ ।

ਫਿਰ ਜਦੋਂ ਮੈਂ ਨਹੀਂ ਨਹੀਂ ਕਰਦੀ ਭੱਜ ਜਾਂਦੀ ਸਾਂ ਤਾਂ ਉਹ ਆਪ ਦੌੜ ਦੌੜ ਕੇ ਪਿਆਰ ਕਰਦੇ ਹੋਏ ਇਸੇ ਮੱਥੇ ਨੂੰ ਆਪਣੀ ਛਾਤੀ ਨਾਲ ਲਾਉਂਦੇ ਹੁੰਦੇ ਸਨ।

ਸੋਈ ਮਸਤਕ ਧੁਨਿ ਧੁਨਿ ਪੁਨ ਰੋਇ ਉਠੌਂ ਸ੍ਵਪਨੇ ਹੂ ਨਾਥ ਨਾਹਿ ਦਰਸ ਦਿਖਾਵਤੇ ।੫੭੬।

ਫਿਰ ਉਹੋ ਮੱਥਾ ਹੁਣ ਧੁਨ ਧੁਨ ਕੇ ਰੋ ਉਠਦੀ ਹਾਂ, ਪਰ ਪਿਆਰੇ ਪ੍ਰਾਣ ਪਤੀ ਜੀ ਸੁਪਨੇ ਵਿਚ ਭੀ ਦਰਸ਼ਨ ਨਹੀਂ ਦਿਖਾਂਦੇ ॥੫੭੬॥


Flag Counter