ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 590


ਜੈਸੇ ਦੀਪ ਦੀਪਤ ਪਤੰਗ ਲੋਟ ਪੋਤ ਹੋਤ ਕਬਹੂੰ ਕੈ ਜ੍ਵਾਰਾ ਮੈ ਪਰਤ ਜਰ ਜਾਇ ਹੈ ।

ਜਿਵੇਂ ਜਗਦੇ ਦੀਵੇ ਉਪਰ ਪਤੰਗਾ ਲੋਟ ਪੋਟ ਹੁੰਦਾ ਰਹਿੰਦਾ ਹੈ, ਪਰ ਕਿਸੇ ਵੇਲੇ ਲਾਟ ਵਿਚ ਪੈ ਕੇ ਸੜ ਭੀ ਜਾਂਦਾ ਹੈ।

ਜੈਸੇ ਖਗ ਦਿਨਪ੍ਰਤਿ ਚੋਗ ਚੁਗਿ ਆਵੈ ਉਡਿ ਕਾਹੂ ਦਿਨ ਫਾਸੀ ਫਾਸੈ ਬਹੁਰ੍ਯੋ ਨ ਆਇ ਹੈ ।

ਜਿਵੇਂ ਪੰਛੀ ਹਰ ਰੋਜ਼ ਚੋਗ ਚੁਗਕੇ ਆਪਣੇ ਆਲ੍ਹਣੇ ਚਿ ਉਡ ਕੇ ਕੇ ਆ ਜਾਂਦਾਹੈ ਪਰ ਕਿਸੇ ਦਿਨ ਫਾਹੀ ਵਿਚ ਭੀ ਫਸ ਜਾਂਦਾ ਹੈ ਤੇ ਫਿਰ ਮੁੜਕੇ ਨਹੀਂ ਆਉਂਦਾ।

ਜੈਸੇ ਅਲ ਕਮਲ ਕਮਲ ਪ੍ਰਤਿ ਖੋਜੈ ਨਿਤ ਕਬਹੂੰ ਕਮਲ ਦਲ ਸੰਪਟ ਸਮਾਇ ਹੈ ।

ਜਿਵੇਂ ਭੌਰਾ ਨਿਤ ਹਰੇਕ ਕਵਲ ਫੁਲ ਵਿਚ ਮਕਰੰਦ ਰਸ ਨੂੰ ਢੂੰਡਦਾ ਫਿਰਦਾ ਹੈ, ਪਰ ਕਦੇ ਕਮਲ ਦੀਆਂ ਪੰਖੜੀਆਂ ਦੇ ਡੱਬੇ ਵਿਚ ਸਮਾ ਹੀ ਜਾਂਦਾ ਹੈ।

ਤੈਸੇ ਗੁਰਬਾਨੀ ਅਵਗਾਹਨ ਕਰਤ ਚਿਤ ਕਬਹੂੰ ਮਗਨ ਹ੍ਵੈ ਸਬਦ ਉਰਝਾਇ ਹੈ ।੫੯੦।

ਤਿਵੇਂ ਚਿਤ ਗੁਰਬਾਣੀ ਦਾ ਪਾਠ ਤੇ ਵੀਚਾਰ ਤਾਂ ਸਦਾ ਕਰਦਾ ਰਹਿੰਦਾ ਹੈ। ਪਰ ਕਦੇ ਮਗਨ ਹੋ ਕੇ ਸ਼ਬਦ ਦੇ ਰਸ ਵਿਚ ਰਸਲੀਨ ਹੋ ਜਾਂਦਾ ਹੈ ॥੫੯੦॥


Flag Counter