ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 667


ਸੁਨਿ ਪ੍ਰਿਯ ਗਵਨ ਸ੍ਰਵਨ ਬਹਰੇ ਨ ਭਏ ਕਾਹੇ ਕੀ ਪਤਿਬ੍ਰਤਾ ਪਤਿਬ੍ਰਤ ਪਾਯੋ ਹੈ ।

ਪਿਆਰੇ ਦਾ ਜਾਣਾ ਸੁਣ ਕੇ ਮੇਰੇ ਕੰਨ ਬੋਲੇ ਨਾ ਹੋ ਗਏ ਤਾਂ ਮੈਂ ਕਾਹਦੀ ਪਤਿਬ੍ਰਤਾ ਹੋਈ ਤੇ ਮੈਂ ਕੀ ਪ੍ਰਤਿਬ੍ਰਤ ਪ੍ਰਾਪਤ ਕੀਤਾ ਹੈ।

ਦ੍ਰਿਸਟ ਪ੍ਰਿਯ ਅਗੋਚਰ ਹੁਇ ਅੰਧਰੇ ਨ ਭਏ ਨੈਨ ਕਾਹੇ ਕੀ ਪ੍ਰੇਮਨੀ ਪ੍ਰੇਮ ਹੂੰ ਲਜਾਯੋ ਹੈ ।

ਨਜ਼ਰੋਂ ਉਹਲੇ ਪਿਆਰੇ ਦੇ ਹੋਇਆਂ ਇਹ ਨੇਤਰ ਅੰਨ੍ਹੇ ਨਾ ਹੋਏ ਤਾਂ ਮੈਂ ਕਾਹਦੀ ਪ੍ਰੇਮਿਕਾ ਹੋਈ? ਇਹ ਤਾਂ ਪ੍ਰੇਮ ਨੂੰ ਹੀ ਮੈਂ ਲਾਜ ਲਾਈ ਹੈ।

ਅਵਧਿ ਬਿਹਾਏ ਧਾਇ ਧਾਇ ਬਿਰਹਾ ਬਿਆਪੈ ਕਾਹੇ ਕੀ ਬਿਰਹਨੀ ਬਿਰਹ ਬਿਲਖਾਯੋ ਹੈ ।

ਉਮਰ ਬੀਤ ਰਹੀ ਹੈ; ਬਿਰਹਾ ਦੌੜ ਦੌੜ ਕੇ ਇਸ ਨੂੰ ਵਿਆਪ ਰਿਹਾ ਹੈ ਤਾਂ ਮੈਂ ਕਾਹਦੀ ਬਿਰਹਨੀ ਹੋਈ ਇਹ ਤਾਂ ਬਿਰਹ ਨੂੰ ਹੀ ਮੈਂ ਉਦਾਸ ਕੀਤਾ ਹੈ।

ਸੁਨਤ ਬਿਦੇਸ ਕੇ ਸੰਦੇਸ ਨਾਹਿ ਫੂਟਯੋ ਰਿਦਾ ਕਉਨ ਕਉਨ ਗਨਉ ਚੂਕ ਉਤਰ ਨ ਆਯੋ ਹੈ ।੬੬੭।

ਬਿਦੇਸ਼ਾਂ ਦੇ ਸੁਨੇਹੇ ਸੁਣਦਿਆਂ ਮੇਰਾ ਹਿਰਦਾ ਕਿਉਂ ਨਾ ਫਟਿਆ? ਕਿਹੜੀ ਕਿਹੜੀ ਮੈਂ ਆਪਣੀ ਭੁੱਲ ਗਿਣਾਂ; ਇਸ ਦਾ ਮੈਨੂੰ ਉੱਤਰ ਨਹੀਂ ਆਉਂਦਾ ॥੬੬੭॥


Flag Counter