ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 433


ਜਾਤਿ ਸਿਹਿਜਾਸਨ ਜਉ ਕਾਮਨੀ ਜਾਮਨੀ ਸਮੈ ਗੁਰਜਨ ਸੁਜਨ ਕੀ ਬਾਤ ਨ ਸੁਹਾਤ ਹੈ ।

ਜਉ ਜਦ ਰਾਤਰੀ ਸਮੇਂ ਕਾਮਿਨੀ ਇਸਤ੍ਰੀ ਸਿਹਜਾ ਪੁਰ ਆਸਨ ਖਾਤਰ ਪਤੀ ਮਿਲਾਪ ਦੀ ਆਸ ਵਿਚ ਸੌਣ ਲਈ ਜਾਂਦੀ ਹੈ ਤਾਂ ਓਸ ਵੇਲੇ ਵਡੇਰਿਆਂ ਤੇ ਸੁਜਨ ਆਪਣਆਂ ਜਨਿਆਂ ਬਾਲ ਬਚਿਆਂ ਤਕ ਦੀ ਭੀ ਗੱਲ ਓਸ ਨੂੰ ਨਹੀਂ ਸੁਖਾਇਆ ਕਰਦੀ।

ਹਿਮ ਕਰਿ ਉਦਿਤ ਮੁਦਤਿ ਹੈ ਚਕੋਰ ਚਿਤਿ ਇਕ ਟਕ ਧਿਆਨ ਕੈ ਸਮਾਰਤ ਨ ਗਾਤ ਹੈ ।

ਚੰਦ੍ਰਮਾ ਦੇ ਉਦੇ ਹੋਇਆਂ ਚਕੋਰ ਦੀ ਗਤਿ ਦਸ਼ਾ ਪ੍ਰਸੰਨਤਾ ਭਰੀ ਹੋ ਜਾਯਾ ਕਰਦੀ ਹੈ ਤੇ ਐਸਾ ਇਕ ਟਕ ਓਸ ਦਾ ਧਿਆਨ ਦਰਸਨ ਵਿਚ ਲਗ ਜਾਂਦਾ ਹੈ; ਕਿ ਗਾਤ ਸਰੀਰ ਨੂੰ ਭੀ ਚੇਤੇ ਨਹੀਂ ਰਖਿਆ ਕਰਦਾ।

ਜੈਸੇ ਮਧੁਕਰ ਮਕਰੰਦ ਰਸ ਲੁਭਤ ਹੈ ਬਿਸਮ ਕਮਲ ਦਲ ਸੰਪਟ ਸਮਾਤ ਹੈ ।

ਜਿਸ ਭਾਂਤ ਭੌਰਾ ਮਕਰੰਦ ਰਸ ਉਪਰ ਲੁਭਾਯਮਾਨ ਹੋ ਕੇ ਬਿਸਮ ਅਪਣੀ ਸਮਤਾ ਤ੍ਯਾਗ ਕੇ ਭਾਵ ਆਪੇ ਦੀ ਸੁਧ ਭੁੱਲ ਕੇ ਕੌਲ ਫੁਲ ਦੀਆਂ ਦਲ ਪਤ੍ਰਾਂ ਸੰਪਟ ਡਬੇ ਵਿਚ ਸਮਾ ਜਾਯਾ ਕਰਦਾ ਹੈ,

ਤੈਸੇ ਗੁਰ ਚਰਨ ਸਰਨਿ ਚਲਿ ਜਾਤਿ ਸਿਖ ਦਰਸ ਪਰਸ ਪ੍ਰੇਮ ਰਸ ਮੁਸਕਾਤਿ ਹੈ ।੪੩੩।

ਤਿਸੇ ਪ੍ਰਕਾਰ ਹੀ ਜਦੋਂ ਸਿੱਖ ਸਤਿਗੁਰਾਂ ਦੇ ਚਰਣਾ ਵਿਚ ਚੱਲ ਕੇ ਜਾਂਦਾ ਹੈ, ਤਾਂ ਉਹ ਭੀ ਦਰਸ਼ਨ ਕਰਦਿਆਂ ਤੇ ਸਤਿਗੁਰਾਂ ਦੇ ਰਣ ਸਪਰਸ਼ਦਿਆਂ ਵਾ ਪ੍ਰਸ਼ਨੋਤਰ ਰੂਪ ਬਚਨ ਬਿਲਾਸ ਕਹਿੰਦਿਆਂ ਸੁਣਦਿਆਂ ਪ੍ਰੇਮ ਰਸ ਵਿਚ ਹੀ ਮੁਸਕਾਤਿ ਰਚਿਆ ਕਰਦਾ ਹੈ ਅਥਵਾ ਪ੍ਰੇਮ ਰਸ ਵਿਖੇ ਮਗਨ ਹੋ ਖਿੜਿਆ ਮੰਦ ਹਾਸ ਨੂੰ ਪ੍ਰਾਪਤ ਹੋਇਆ ਕਰਦਾ ਹੈ ॥੪੩੩॥


Flag Counter