ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 612


ਰਿਧ ਸਿਧ ਨਿਧ ਸੁਧਾ ਪਾਰਸ ਕਲਪਤਰੁ ਕਾਮਧੇਨੁ ਚਿੰਤਾਮਨਿ ਲਛਮੀ ਸ੍ਵਮੇਵ ਕੀ ।

ਰਿਧੀਆਂ, ਸਿਧੀਆਂ ਨਿਧੀਆਂ; ਕਹੇ ਜਾਂਦੇ, ਅੰਮ੍ਰਿਤ ਪਾਰਸ ਕਲਪ ਬ੍ਰਿਛ, ਕਾਮਧੇਨੁ ਗਾਂ ਚਿੰਤਾਮਣਿ ਤੇ ਖੁਦ ਆਪ ਹੀ ਲੱਛਮੀ;

ਚਤੁਰ ਪਦਾਰਥ ਸੁਭਾਵ ਸੀਲ ਰੂਪ ਗੁਨ ਭੁਕਤ ਜੁਕਤ ਮਤ ਅਲਖ ਅਭੇਵ ਕੀ ।

ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ ਸ਼ੁਭ ਸੁਭਾਵ, ਸਤ ਧਰਮ, ਸੋਹਣਾ ਰੂਪ ਤੇ ਸ਼ੁਭ ਗੁਣ, ਭੋਗਾਂ ਦੀ ਪ੍ਰਾਪਤੀ, ਅਲਖ ਤੇ ਅਭੇਵ ਵਾਹਿਗੁਰੂ ਨਾਲ ਜੁੜਨ ਵਾਲੀ ਬੁੱਧੀ;

ਜ੍ਵਾਲਾ ਜੋਤਿ ਜੈ ਜੈਕਾਰ ਕੀਰਤਿ ਪ੍ਰਤਾਪ ਛਬਿ ਤੇਜ ਤਪ ਕਾਂਤਿ ਬਿਭੈ ਸੋਭਾ ਸਾਧ ਸੇਵ ਕੀ ।

ਮਸਤਕ ਤੇ ਜੋਤੀ ਦਾ ਪ੍ਰਕਾਸ਼, ਜੈ ਜੈ ਕਾਰ, ਵਡਿਆਈ, ਪ੍ਰਤਾਪ, ਸੋਭਾ, ਤੇਜ, ਤਪ ਸੁੰਦਰਤਾ ਤੇ ਸਾਰੀਆਂ ਵਿਭੂਤੀਆਂ ਨਾਲ ਸਾਧੂ ਸੇਵਾ ਦੀ ਸੋਭਾ;

ਅਨੰਦ ਸਹਜ ਸੁਖ ਸਕਲ ਪ੍ਰਕਾਸ ਕੋਟਿ ਕਿੰਚਤ ਕਟਾਛ ਕ੍ਰਿਪਾ ਜਾਂਹਿ ਗੁਰਦੇਵ ਕੀ ।੬੧੨।

ਜਿਸ ਨੂੰ ਥੋੜੀ ਜਿਹੀ ਗੁਰਦੇਵ ਦੀ ਕ੍ਰਿਪਾਲਤਾ ਭਰੀ ਚੀਰਵੀਂ ਨਿਗਾਹ ਪ੍ਰਾਪਤ ਹੋ ਗਈ ਉਸ ਨੂੰ ਇਹ ਸਾਰੇ ਸੁਖ, ਆਨੰਦ ਤੇ ਕ੍ਰੋੜਾਂ ਪ੍ਰਕਾਸ਼ ਸਹਿਜੇ ਹੀ ਪ੍ਰਾਪਤ ਹੋ ਗਏ ਜਾਣੋ ॥੬੧੨॥


Flag Counter