ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 499


ਸਫਲ ਜਨੰਮੁ ਗੁਰ ਚਰਨ ਸਰਨਿ ਲਿਵ ਸਫਲ ਦ੍ਰਿਸਟ ਗੁਰ ਦਰਸ ਅਲੋਈਐ ।

ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਵਿਖੇ ਲਿਵ ਲਗਾਇਆਂ ਜਨਮ ਸਫਲਾ ਹੋ ਜਾਂਦਾ ਹੈ, ਤੇ ਸਤਿਗੁਰਾਂ ਦੇ ਦਰਸ਼ਨ ਡਿੱਠਿਆਂ ਦ੍ਰਿਸ਼ਟੀ ਸਫਲੀ ਹੋ ਜਾਂਦੀ ਹੈ।

ਸਫਲ ਸੁਰਤਿ ਗੁਰ ਸਬਦ ਸੁਨਤ ਨਿਤ ਜਿਹਬਾ ਸਫਲ ਗੁਨ ਨਿਧਿ ਗੁਨ ਗੋਈਐ ।

ਸਤਿਗੁਰਾਂ ਦੇ ਸ਼ਬਦ ਨਿੱਤ ਹੀ ਸੁਨਣ ਨਾਲ ਸੁਰਤਿ ਕੰਨ ਸਫਲੇ ਹੋ ਜਾਂਦੇ ਹਨ, ਤੇ ਗੁਣਾਂ ਦੇ ਭੰਡਾਰ ਗੁਰੂ ਮਹਾਰਾਜ ਦੇ ਗੁਣ ਗੋਈਐ ਗਾਯਨ ਕੀਤਿਆਂ ਰਸਨਾ ਫਸਲ ਹੋ ਜਾਂਦੀ ਹੈ।

ਸਫਲ ਹਸਤ ਗੁਰ ਚਰਨ ਪੂਜਾ ਪ੍ਰਨਾਮ ਸਫਲ ਚਰਨ ਪਰਦਛਨਾ ਕੈ ਪੋਈਐ ।

ਗੁਰੂ ਮਹਾਰਾਜ ਦਿਆਂ ਚਰਣਾਂ ਦੀ ਪੂਜਾ ਕੀਤਿਆਂ ਵਾ ਪ੍ਰਣਾਮ ਹੱਥ ਛੋਹਨ ਪੂਰਬਕ ਨਮਸਕਾਰ ਕਰਦਿਆਂ ਹੱਥ ਸਫਲੇ ਹੋ ਜਾਂਦੇ ਹਨ, ਤੇ ਪੈਰਾਂ ਨੂੰ ਗੁਰੂ ਮਹਾਰਾਜ ਦੀ ਪ੍ਰਦੱਖਣਾ ਵਿਖੇ ਪੋਈਐ ਕਰੀਏ ਪ੍ਰਚਾਈਏ ਤਾਂ ਪੈਰ ਸਫਲੇ ਹੋ ਜਾਂਦੇ ਹਨ।

ਸੰਗਮ ਸਫਲ ਸਾਧਸੰਗਤਿ ਸਹਜ ਘਰ ਹਿਰਦਾ ਸਫਲ ਗੁਰਮਤਿ ਕੈ ਸਮੋਈਐ ।੪੯੯।

ਸਾਧ ਸੰਗਤ ਵਿਚ ਸਹਜੇ ਘਰ ਪਾਇਆਂ ਵੱਸਿਆਂ ਭਾਵਸਾਧ ਸੰਗਤ ਦਾ ਸੁਤੇ ਹੀ ਸੁਭਾਵ ਪੈ ਗਿਆਂ ਸੰਗ ਸਾਥ ਦਾ ਸਮਾਗਮ ਸਫਲਾ ਹੋ ਜਾਂਦਾ ਹੈ, ਤੇ ਜੇਕਰ ਗੁਰਮਤਿ ਅੰਦਰ ਸਮਾਂ ਟੱਪੇ ਤਾਂ ਹਿਰਦਾ ਸਫਲ ਹੋ ਜਾਂਦਾ ਹੈ ॥੪੯੯॥


Flag Counter