ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 623


ਨਿੰਦ੍ਰਾ ਮੈ ਕਹਾ ਧਉ ਜਾਇ ਖੁਧਯਾ ਮੈ ਕਹਾ ਧਉ ਖਾਇ ਤ੍ਰਿਖਾ ਮੈ ਕਹਾ ਜਰਾਇ ਕਹਾ ਜਲ ਪਾਨ ਹੈ ।

ਪਤਾ ਨਹੀਂ ਨੀਂਦ ਵਿਚ ਕਿਥੇ ਜਾਂਦਾ ਹੈ, ਪਤਾ ਨਹੀਂ ਭੁੱਖ ਵਿਚ ਕਿਥੇ ਬਹਿ ਕੇ ਖਾਂਦਾ ਹੈ, ਪਿਆਸ ਲਗੀ ਵਿਚ ਜਲਨ ਕਿਥੇ ਹੁੰਦੀ ਹੈ, ਪਿਆਸ ਬੁਝਾਣ ਲਈ ਪਾਣੀ ਪੀਤਾ ਕਿਵੇਂ ਠੰਢ ਪਾਉਂਦਾ ਹੈ।

ਹਸਨ ਰੋਵਨ ਕਹਾ ਕਹਾ ਪੁਨ ਚਿੰਤਾ ਚਾਉ ਕਹਾਂ ਭਯ ਭਾਉ ਭੀਰ ਕਹਾ ਧਉ ਭਯਾਨ ਹੈ ।

ਹੱਸਦਾ; ਰੋਂਦਾ ਕੀਹ ਹਨ, ਫੇਰ ਚਿੰਤਾ ਕੀਹ ਹੈ, ਚਉ ਕੀ ਚੀਜ਼ ਹੈ, ਡਰ, ਪਿਆਰ, ਕਾਇਰਤਾ ਕੀ ਹੈ ਤੇ ਭਿਆਨਕਤਾ ਕਿਥੇ ਹੁੰਦੀ ਹੈ?

ਹਿਚਕੀ ਡਕਾਰ ਔ ਖੰਘਾਰ ਜੰਮਹਾਈ ਛੀਕ ਅਪਸਰ ਗਾਤ ਖੁਜਲਾਤ ਕਹਾ ਆਨ ਹੈ ।

ਹਿਡਕੀ, ਡਕਾਰ, ਖੰਘ, ਉਬਾਸੀ, ਨਿੱਛ, ਸਰੀਰ ਦੀ ਗੰਦੀ ਹਵਾ ਦਾ ਸਰਨਾ, ਸਰੀਰ ਨੂੰ ਖੁਰਕਣਾ ਆਦਿ ਹੋਰ ਕਈ ਗੱਲਾਂ ਕੀ ਹਨ?

ਕਾਮ ਕ੍ਰੋਧ ਲੋਭ ਮੋਹ ਅਹੰਮੇਵ ਟੇਵ ਕਹਾਂ ਸਤ ਔ ਸੰਤੋਖ ਦਯਾ ਧਰਮ ਨ ਜਾਨ ਹੈ ।੬੨੩।

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਜੀਵ ਦਾ ਸੁਭਾਵ ਕੀਹ ਹਨ, ਸਤ ਤੇ ਸੰਤੋਖ, ਦਇਆ ਤੇ ਧਰਮ ਕੀ ਹਨ, ਕੋਈ ਨਹੀਂ ਜਾਣਦਾ ॥੬੨੩॥


Flag Counter