ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 626


ਕਵਨ ਅੰਜਨ ਕਰਿ ਲੋਚਨ ਬਿਲੋਕੀਅਤ ਕਵਨ ਕੁੰਡਲ ਕਰਿ ਸ੍ਰਵਨ ਸੁਨੀਜੀਐ ।

ਉਹ ਮਾਲਕ ਕਿਹੜੇ ਸੁਰਮੇ ਕਰ ਕੇ ਅੱਖਾਂ ਨਾਂਲ ਦੇਖੀਦਾ ਹੈ, ਕਿਹੜੇ ਵਾਲਿਆਂ ਕਰ ਕੇ ਕੰਨਾਂ ਨਾਲ ਉਸ ਦੇ ਬਚਨਾਂ ਨੂੰ ਸੁਣੀਦਾ ਹੈ।

ਕਵਨ ਤੰਮੋਲ ਕਰਿ ਰਸਨਾ ਸੁਜਸੁ ਰਸੈ ਕੌਨ ਕਰਿ ਕੰਕਨ ਨਮਸਕਾਰ ਕੀਜੀਐ ।

ਕਿਹੜੇ ਪਾਨ ਦੇ ਖਾਣ ਕਰ ਕੇ ਰਸਨਾ ਉਸ ਦੇ ਸੋਹਣੇ ਜਸ ਵਿਚ ਰਸਦੀ ਹੈ? ਕਿਹੜੇ ਕੰਗਣ ਹੱਥੀਂ ਪਾ ਕੇ ਉਸ ਨੂੰ ਨਮਸਕਾਰ ਕਰੀਦੀ ਹੈ।

ਕਵਨ ਕੁਸਮ ਹਾਰ ਕਰਿ ਉਰ ਧਾਰੀਅਤ ਕੌਨ ਅੰਗੀਆ ਸੁ ਕਰਿ ਅੰਕਮਾਲ ਦੀਜੀਐ ।

ਕਿਹੜੇ ਫੁੱਲਾਂ ਦੇ ਹਾਰਾਂ ਦੁਆਰਾ ਉਸ ਨੂੰ ਹਿਰਦੇ ਅੰਦਰ ਵਸਾਈਦਾ ਹੈ, ਕਿਹੜੀ ਅੰਗੀਆ ਪਾ ਕੇ ਹੱਥਾਂ ਨਾਲ ਉਸ ਨੂੰ ਜੱਫੀ ਪਾਈਦੀ ਹੈ।

ਕਉਨ ਹੀਰ ਚੀਰ ਲਪਟਾਇ ਕੈ ਲਪੇਟ ਲੀਜੈ ਕਵਨ ਸੰਜੋਗ ਪ੍ਰਿਯਾ ਪ੍ਰੇਮ ਰਸੁ ਪੀਜੀਐ ।੬੨੬।

ਕਿਹੜੇ ਹੀਰੇ ਤੇ ਬਸਤ੍ਰ ਪਹਿਨਕੇ ਉਸ ਨੂੰ ਲਪੇਟ ਲਈਦਾ ਹੈ, ਤੇ ਕਿਹੜੇ ਸੰਜੋਗ ਕਰ ਕੇ ਪਿਆਰੇ ਦਾ ਪ੍ਰੇਮ ਰਸ ਪੀਵੀਦਾ ਹੈ? ॥੬੨੬॥


Flag Counter