ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 644


ਜੈਸੇ ਦਰਪਨ ਸੂਧੋ ਸੁਧ ਮੁਖ ਦੇਖੀਅਤ ਉਲਟ ਕੈ ਦੇਖੈ ਮੁਖ ਦੇਖੀਐ ਭਇਆਨ ਸੋ ।

ਜਿਵੇਂ ਸ਼ੀਸ਼ਾ ਸਿੱਧ ਕਰ ਕੇ ਉਸ ਵਿਚ ਮੂੰਹ ਵੇਖੀਏ ਤਾਂ ਸ਼ੁੱਧ ਮੂੰਹ ਦਿੱਸਦਾ ਹੈ; ਪਰ ਜੇ ਸ਼ੀਸ਼ੇ ਨੂੰ ਉਲਟ ਕੇ ਦੇਖੀਏ ਤਾਂ ਭਿਆਨਕ ਮੂੰਹ ਦਿੱਸਦਾ ਹੈ।

ਮਧੁਰ ਬਚਨ ਤਾਹੀ ਰਸਨਾ ਸੈ ਪ੍ਯਾਰੋ ਲਾਗੈ ਕੌਰਕ ਸਬਦ ਸੁਨ ਲਾਗੈ ਉਰ ਬਾਨ ਸੋ ।

ਉਸੇ ਜੀਭ ਤੋਂ ਕੀਹ ਮਿੱਠਾ ਬੋਲ ਪਿਆਰਾ ਲਗਦਾ ਹੈ; ਪਰ ਉਸੇ ਜੀਭ ਤੋਂ ਕੌੜਾ ਬੋਲ ਸੁਣ ਕੇ ਹਿਰਦੇ ਨੂੰ ਤੀਰ ਵਰਗਾ ਲਗਦਾ ਹੈ।

ਜੈਸੇ ਦਾਨੋ ਖਾਤ ਗਾਤ ਪੁਸ ਮਿਸ ਸ੍ਵਾਦ ਮੁਖ ਪੋਸਤ ਕੈ ਪੀਏ ਦੁਖ ਬ੍ਯਾਪਤ ਮਸਾਨ ਸੋ ।

ਜਿਵੇਂ ਮੂੰਹ ਅੰਨ ਖਾਂਦਾ ਹੈ ਤਾਂ ਮਿੱਠਾ ਸ੍ਵਾਦ ਲਗਦਾ ਹੈ ਤੇ ਸਰੀਰ ਬਲਵਾਨ ਹੁੰਦਾ ਹੈ ਪਰ ਉਹੋ ਮੂੰਹ ਜੇ ਪੋਸਤ ਪੀਵੇ ਤਾਂ ਦੁੱਖ ਨੂੰ ਪ੍ਰਾਪਤ ਹੋ ਅੰਤ ਮਸਾਣਾਂ ਵਿਚ ਪੁਜਦਾ ਹੈ ਭਾਵ ਮੌਤ ਦਾ ਕਾਰਨ ਬਣਦਾ ਹੈ।

ਤੈਸੇ ਭ੍ਰਿਤ ਨਿੰਦਕ ਸ੍ਵਭਾਵ ਚਕਈ ਚਕੋਰ ਸਤਿਗੁਰ ਸਮਤ ਸਹਨਸੀਲ ਭਾਨੁ ਸੋ ।੬੪੪।

ਤਿਵੇਂ ਦਾਸ ਸੁਭਾਵ ਦੇ ਨਿੰਦਕ ਸੁਭਾਵ ਦੋਵੇਂ ਚਕਵੀ ਸੁਭਾਵ ਤੇ ਚਕੋਰ ਸੁਭਾਵ ਵਾਂਗੂ ਹਨ; ਪਰ ਸਤਿਗੁਰੂ ਜੀ ਸਹਿਨਸ਼ੀਲਤਾ ਵਿਚ ਸੂਰਜ ਸਮਾਨ ਹਨ ॥੬੪੪॥


Flag Counter