ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 672


ਨਖ ਸਿਖ ਲਉ ਸਗਲ ਅੰਗ ਰੋਮ ਰੋਮ ਕਰਿ ਕਾਟਿ ਕਾਟਿ ਸਿਖਨ ਕੇ ਚਰਨ ਪਰ ਵਾਰੀਐ ।

ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਕ ਆਪਣੇ ਸਾਰੇ ਅੰਗਾਂ ਨੂੰ ਕੱਟ ਕੱਟ ਕੇ ਵਾਲ ਵਾਲ ਜਿੰਨੇ ਕਰ ਕੇ ਸਿੱਖਾਂ ਦੇ ਚਰਨਾਂ ਉਪਰ ਵਾਰ ਦੇਈਏ।

ਅਗਨਿ ਜਲਾਇ ਫੁਨਿ ਪੀਸਨ ਪੀਸਾਇ ਤਾਂਹਿ ਲੈ ਉਡੇ ਪਵਨ ਹੁਇ ਅਨਿਕ ਪ੍ਰਕਾਰੀਐ ।

ਉਨ੍ਹਾਂ ਟੋਟਿਆਂ ਨੂੰ ਅੱਗ ਨਾਲ ਸਾੜ ਕੇਤੇ ਫਿਰ ਚੱਕੀ ਵਿਚ ਪੀਹ ਦੇਈਏ; ਜੋ ਵਾਯੂ ਲੈ ਉੱਡੇ ਤੇ ਉਹ ਅਨੇਕ ਹੋ ਕੇ ਫੈਲ ਜਾਵੇ।

ਜਤ ਕਤ ਸਿਖ ਪਗ ਧਰੈ ਗੁਰ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈ ਭਸਮ ਕੈ ਡਾਰੀਐ ।

ਜਿਥੇ ਕਿਤੇ ਸਿਖ ਸਵੇਰੇ ਉਠ ਗੁਰੂ ਵਲ ਨੂੰ ਜਾਂਦੇ ਰਸਤੇ ਵਿਚ ਪੈਰ ਧਰਦੇ ਹਨ; ਉਸ ਉਸ ਰਸਤੇ ਵਿਚ ਇਸ ਭਸਮ ਨੂੰ ਵਿਛਾ ਦੇ।

ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ ਦਯਾ ਕੈ ਦਯਾਲ ਮੋਹਿ ਪਤਿਤ ਉਧਾਰੀਐ ।੬੭੨।

ਤਾਂ ਜੋ ਉਨ੍ਹਾਂ ਗੁਰੂ ਮਾਰਗ ਵਿਚ ਚੱਲਣ ਵਾਲੇ ਸਿਖਾਂ ਦੇ ਪੈਰਾਂ ਨਾਂਲ ਮੇਰੀ ਲਿਵ ਲਗੀ ਰਹੇ ਤੇ ਮੈ ਬੇਨਤੀ ਕਰਦਾ ਰਹਾਂ ਕਿ ਹੇ ਦਇਆ ਦੇ ਘਰ ਗੁਰਸਿਖੋ! ਮੈਂ ਪਤਿਤ ਦਾ ਭੀ ਪਾਰ ਉਤਾਰਾ ਕਰੋ ॥੬੭੨॥