ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 618


ਜੈਸੇ ਤਉ ਨਰਿੰਦ ਚੜ੍ਹਿ ਬੈਠਤ ਪ੍ਰਯੰਕ ਪਰ ਚਾਰੋ ਖੂਟ ਸੈ ਦਰਬ ਦੇਤ ਆਨਿ ਆਨਿ ਕੈ ।

ਜਿਵੇਂ ਰਾਜਾ ਰਾਜ ਸਿੰਘਾਸਨ ਉੱਤੇ ਚੜ੍ਹ ਬੈਠਦਾ ਹੈ ਤਾਂ ਚਾਰੋਂ ਪਾਸਿਆਂ ਤੋਂ ਲੋਕ ਧਨ ਲਿਆ ਲਿਆ ਕੇ ਦਿੰਦੇ ਹਨ।

ਕਾਹੂ ਕਉ ਰਿਸਾਇ ਆਗਯਾ ਕਰਤ ਜਉ ਮਾਰਬੇ ਕੀ ਤਾਤਕਾਲ ਮਾਰਿ ਡਾਰੀਅਤ ਪ੍ਰਾਨ ਹਾਨ ਕੈ ।

ਕਿਸੇ ਨੂੰ ਗੁੱਸੇ ਨਾਲ ਜਦਮਾਰਨ ਦੀ ਆਗਿਆ ਕਰਦਾ ਹੈ ਤਾਂਉਸੇ ਵੇਲੇ ਪ੍ਰਾਣ ਨਾਸ ਕਰ ਕੇ ਉਹ ਮਾਰ ਦਿੱਤਾ ਜਾਂਦਾ ਹੈ।

ਕਾਹੂ ਕਉ ਪ੍ਰਸੰਨ ਹ੍ਵੈ ਦਿਖਾਵਤ ਹੈ ਲਾਖ ਕੋਟਿ ਤੁਰਤ ਭੰਡਾਰੀ ਗਨ ਦੇਤਿ ਆਨ ਮਾਨਿ ਕੈ ।

ਕਿਸੇ ਨੂੰ ਪ੍ਰਸੰਨ ਹੋ ਕੇ ਲੱਖਾਂ ਕ੍ਰੋੜਾਂ ਧਨ ਦਿਵਾਉਂਦਾ ਹੈ ਭਾਵ ਬਖਸ਼ਦਾ ਹੈ ਤਾਂ ਭੰਡਾਰੀ ਤੁਰੰਤ ਹੀ ਆਗਿਆ ਮੰਨਕੇ ਧਨ ਲਿਆ ਕੇ ਗਿਣਕੇ ਕੇ ਦਿੰਦਾ ਹੈ।

ਤੈਸੇ ਦੇਤ ਲੇਤ ਹੇਤ ਨੇਤ ਕੈ ਬ੍ਰਹਮਗਯਾਨੀ ਲੇਪ ਨ ਲਿਪਤ ਹੈ ਬ੍ਰਹਮਗਯਾਨ ਸਯਾਨ ਕੈ ।੬੧੮।

ਤਿਵੇਂ ਬ੍ਰਹਮ ਗਿਆਨੀ ਦੇਣ ਲੈਣ ਵਿਚ ਰਾਗ ਦ੍ਵੈਖ ਨਹੀਂ ਧਾਰਦੇ, ਪਰ ਈਸ਼੍ਵਰ ਦੀ ਠਟੀ ਮੂਜਬ ਦੇਂਦੇ ਲੈਂਦੇ ਹਨ, ਆਪ ਕਿਸੇ ਲੇਪ ਵਿਚ ਉਹ ਲਿਪਾਇਮਾਨ ਨਹੀਂ ਹੁੰਦੇ ॥੬੧੮॥


Flag Counter