ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 557


ਜੈਸੇ ਤੌ ਕੰਚਨੈ ਪਾਰੋ ਪਰਸਤ ਸੋਖ ਲੇਤ ਅਗਨਿ ਮੈ ਡਾਰੇ ਪੁਨ ਪਾਰੋ ਉਡ ਜਾਤ ਹੈ ।

ਕੰਚਨੈ ਸੋਨੇ ਨੂੰ ਪਰਸਤ ਛੁਹਣ ਨਾਲ ਡਾਰੇ ਪਾਇਆਂ ਪੁਨਿ ਫਿਰ ਹੈ ਤੇ ਸ਼ੁੱਧ ਰੂਪ ਵਿਚ ਸੋਨਾ ਪ੍ਰਗਟ ਹੋ ਜਾਂਦਾ ਹੈ।

ਜੈਸੇ ਮਲ ਮੂਤ੍ਰ ਲਗ ਅੰਬਰ ਮਲੀਨ ਹੋਤ ਸਾਬਨ ਸਲਿਲ ਮਿਲਿ ਨਿਰਮਲ ਗਾਤ ਹੈ ।

ਜਿਵੇਂ ਮਲ ਮੂਤ੍ਰ ਲੱਗ ਕੇ ਕੱਪੜਾ ਗੰਦਾ ਹੋ ਜਾਂਦਾ ਹੈ, ਪਰ ਸਾਬਣ ਤੇ ਪਾਣੀ ਨਾਲ ਮਿਲਾ ਕੇ ਧੋਤਿਆਂ ਮੈਲ ਰਹਿਤ ਹੋ ਜਾਂਦਾ ਹੈ।

ਜੈਸੇ ਅਹਿ ਗ੍ਰਸੇ ਬਿਖ ਬ੍ਯਾਪਤ ਸਗਲ ਅੰਗ ਮੰਤ੍ਰ ਕੈ ਬਿਖੈ ਬਿਕਾਰ ਸਭ ਸੁ ਬਿਲਾਤ ਹੈ ।

ਜਿਵੇਂ ਸੱਪ ਦੇ ਡੰਗਿਆਂ ਸਰੀਰ ਦੇ ਸਾਰੇ ਅੰਗਾਂ ਵਿਚ ਜ਼ਹਿਰ ਫੈਲ ਜਾਂਦੀ ਹੈ, ਪਰ ਗਾਰੜੂ ਮੰਤ੍ਰ ਦੇ ਕੀਤਿਆਂ ਜ਼ਹਿਰ ਦਾ ਸਾਰਾ ਵਿਗਾੜ ਦੂਰ ਹੋ ਜਾਂਦਾ ਹੈ।

ਤੈਸੇ ਮਾਯਾ ਮੋਹ ਕੈ ਬਿਮੋਹਤ ਮਗਨ ਮਨ ਗੁਰ ਉਪਦੇਸ ਮਾਯਾ ਮੂਲ ਮੁਰਝਾਤ ਹੈ ।੫੫੭।

ਤਿਵੇਂ ਮਾਇਆ ਦੇ ਮੋਹ ਵਿਚ ਗੁਮਰਾਹ ਹੋਏ ਲੀਨ ਮਨ ਤੇ ਗੁਰ ਉਪਦੇਸ਼ ਪੈ ਕੇ ਮਾਇਆ ਦੀਆਂ ਜੜ੍ਹਾਂ ਨੂੰ ਸੁਕਾ ਦਿੰਦਾ ਹੈ ॥੫੫੭॥


Flag Counter