ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 421


ਕੋਟਨਿ ਕੋਟਾਨਿ ਮਨਿ ਕੋ ਚਮਤਕਾਰ ਵਾਰਉ ਸਸੀਅਰ ਸੂਰ ਕੋਟ ਕੋਟਨਿ ਪ੍ਰਗਾਸ ਜੀ ।

ਕ੍ਰੋੜਾਂ ਕੋਟੀਆਂ ਮਣੀਆਂ ਦੇ ਚਮਤਕਾਰ; ਅਰੁ ਕ੍ਰੋੜਾਂ ਕ੍ਰੋੜ ਚੰਦ੍ਰਮਾ ਸੂਰਜ ਦੇ ਪ੍ਰਕਾਸ਼ ਵਾਰ ਘੱਤਾਂ ਓਸ ਤੋਂ।

ਕੋਟਨਿ ਕੋਟਾਨਿ ਭਾਗਿ ਪੂਰਨ ਪ੍ਰਤਾਪ ਛਬਿ ਜਗਿਮਗਿ ਜੋਤਿ ਹੈ ਸੁਜਸ ਨਿਵਾਸ ਜੀ ।

ਐਸਾ ਹੀ ਭਾਗਾਂ ਅਨੁਸਾਰ ਪ੍ਰਾਪਤ ਹੋਣ ਹਾਰੇ ਪੂਰਨ ਪ੍ਰਤਾਪ ਦੀ ਛਿਤਾਲਿਆ ਵੰਦੀ ਇਕਬਾਲ ਵੰਦੀ ਦੇ ਚੋਟੀ ਉਪਰ ਪੁਜੇ ਹਣ ਦੀ ਸੁੰਦ੍ਰਤਾ ਜਿਸ ਦੀ ਜੋਤ ਦਮਕ, ਦਗਮਗ ਕਰ ਰਹੀ ਹੋਵੇ ਤੇ ਜੋ ਸ੍ਰੇਸ਼ਟ ਜੱਸ ਦੀ ਅਸਥਾਨ ਹੈ: ਭਾਵ ਜਿਸ ਦੇ ਪ੍ਰਭਾਵ ਕਰ ਕੇ ਚੌਂਹੀ ਚਕੀਂ ਕੀਰਤੀ ਫੈਲੀ ਹੋਈ ਹੋਵੇ; ਐਹੋ ਜੇਹੀਆਂ ਕ੍ਰੋੜਾਂ ਕੋਟੀਆਂ ਪ੍ਰਤਾਪ ਛਬਾਂ ਭੀ ਵਾਰ ਸਿੱਟਾ ਓਸ ਤੋਂ।

ਸਿਵ ਸਨਕਾਦਿ ਬ੍ਰਹਮਾਦਿਕ ਮਨੋਰਥ ਕੈ ਤੀਰਥ ਕੋਟਾਨਿ ਕੋਟ ਬਾਛਤ ਹੈ ਤਾਸ ਜੀ ।

ਕ੍ਰੋੜੋ ਕ੍ਰੋੜ = ਅਸੰਖ੍ਯਾਤ ਸ਼ਿਵਜੀ ਅਰੁ ਸਨਕਾਦਿਕ ਤਥਾ ਬ੍ਰਹਮਾ ਆਦਿਕ ਲੋਚਦੇ ਰਹਿੰਦੇ ਹਨ; ਓਸ ਨੂੰ ਅਤੇ ਤੀਰਥ ਭੀ ਇੱਛਾ ਕਰਦੇ ਰਹਿੰਦੇ ਹਨ ਓਸ ਦੀ।

ਮਸਤਕਿ ਦਰਸਨ ਸੋਭਾ ਕੋ ਮਹਾਤਮ ਅਗਾਧਿ ਬੋਧ ਸ੍ਰੀ ਗੁਰ ਚਰਨ ਰਜ ਮਾਤ੍ਰ ਲਾਗੈ ਜਾਸ ਜੀ ।੪੨੧।

ਤੇ ਓਸ ਦੇ ਮੱਥੇ ਦੇ ਦਰਸ਼ਨ ਦੀ ਸ਼ੋਭਾ ਦੇ ਮਹਾਤਮ ਦਾ ਬੋਧ ਬੁਝਨਾ ਸਮਝਨਾ ਅਗਾਧ ਅਥਾਹ ਰੂਪ ਹੈ; ਜਿਸ ਦੇ ਕਿ ਮੱਥੇ ਉਪਰ ਸ੍ਰੀ ਗੁਰੂ ਮਹਾਰਾਜ ਦੇ ਚਰਣਾਂ ਦੀ ਧੂੜੀ ਮਾਤ੍ਰ ਹੀ ਕੇਵਲ ਲਗੀ ਹੋਵੇ ॥੪੨੧॥