ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 615


ਪਾਤਰ ਮੈ ਜੈਸੇ ਬਹੁ ਬਿੰਜਨ ਪਰੋਸੀਅਤ ਭੋਜਨ ਕੈ ਡਾਰੀਅਤ ਪਾਵੈ ਨਾਹਿ ਠਾਮ ਕੋ ।

ਜਿਵੇਂ ਪੱਤਲ ਵਿਚ ਬਹੁਤੇ ਭੋਜਨ ਪਰੋਸੀਦੇ ਹਨ ਫਿਰ ਭੋਜਨ ਖਾ ਕੇ ਜਦ ਸੁੱਟ ਦੇਈਦੀ ਹੈ ਤਾਂ ਉਹ ਜੂਗ਼ਠੀ ਪੱਤਲ ਕਿਤੇ ਟਿਕਾਣਾ ਨਹੀਂ ਪਾਉਂਦੀ।

ਜੈਸੇ ਹੀ ਤਮੋਲ ਰਸ ਰਸਨਾ ਰਸਾਇ ਖਾਇ ਡਾਰੀਐ ਉਗਾਰ ਨਾਹਿ ਰਹੈ ਆਢ ਦਾਮ ਕੋ ।

ਜਿਵੇਂ ਕਿ ਰਸਨਾ ਨਾਲ ਰਸਾ ਰਸਾ ਕੇ ਪਾਨ ਦਾ ਰਸ ਚੂਸ ਲਈਦਾ ਹੈ ਫਿਰ ਉਹ ਫੋਗ ਹੋ ਗਿਆ ਪਾਨ ਉਗਾਲਕੇ ਸੁੱਟ ਦੇਈਦਾ ਹੈ ਉਹ ਫਿਰ ਕਉਡੀ ਮੁੱਲ ਦਾ ਭੀ ਨਹੀਂ ਰਹਿੰਦਾ।

ਫੂਲਨ ਕੋ ਹਾਰ ਉਰ ਧਾਰ ਬਾਸ ਲੀਜੈ ਜੈਸੇ ਪਾਛੈ ਡਾਰ ਦੀਜੈ ਕਹੈ ਹੈ ਨ ਕਾਹੂ ਕਾਮ ਕੋ ।

ਫੁੱਲਾਂ ਦਾ ਹਾਰ ਜਿਵੇਂ ਗਲੇ ਵਿਚ ਪਾ ਕੇ ਵਾਸਨਾ ਲੈ ਲਈਦੀ ਹੈ ਜਦ ਕੁਮਲਾ ਜਾਵੇ ਤਾਂ ਪਿਛੋਂ ਇਹ ਕਹਿ ਕੇ ਕਿ ਕਿਸੇ ਕੰਮ ਦਾ ਨਹੀਂ ਹੈ, ਸੁੱਟ ਦੇਈਦਾ ਹੈ।

ਜੈਸੇ ਕੇਸ ਨਖ ਥਾਨ ਭ੍ਰਿਸਟ ਨ ਸੁਹਾਤ ਕਾਹੂ ਪ੍ਰਿਯ ਬਿਛੁਰਤ ਸੋਈ ਸੂਤ ਭਯੋ ਬਾਮ ਕੋ ।੬੧੫।

ਜਿਵੇਂ ਵਾਲ ਤੇ ਨਹੁੰ ਆਪਣੇ ਥਾਂ ਤੋਂ ਡਿੱਗੇ ਹੋਏ ਕਿਸੇ ਨੂੰ ਚੰਗੇ ਨਹੀਂ ਲਗਦੇ, ਤਿਵੇਂ ਪੀਆ ਦੇ ਛੱਡ ਦਿੱਤਿਆਂ ਇਸਤ੍ਰੀ ਦਾ ਹਾਲ ਹੁੰਦਾ ਹੈ॥੬੧੫॥


Flag Counter