ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 669


ਏਈ ਅਖੀਆਂ ਜੁ ਪੇਖਿ ਪ੍ਰਥਮ ਅਨੂਪ ਰੂਪ ਕਾਮਨਾ ਪੂਰਨ ਕਰਿ ਸਹਜ ਸਮਾਨੀ ਹੈ ।

ਇਹੋ ਅੱਖੀਆਂ ਹਨ ਜੋ ਪਹਿਲੇ ਸੁੰਦਰ ਰੂਪ ਨੂੰ ਵੇਖ ਕੇ ਦਰਸ਼ਨ ਦੀ ਕਾਮਨਾ ਪੂਰਨ ਕਰ ਕੇ ਆਤਮ ਸੁਖ ਵਿਚ ਸਮਾਉਂਦੀਆਂ ਸਨ।

ਏਈ ਅਖੀਆਂ ਜੁ ਲੀਲਾ ਲਾਲਨ ਕੀ ਇਕ ਟਕ ਅਤਿ ਅਸਚਰਜ ਹ੍ਵੈ ਹੇਰਤ ਹਿਰਾਨੀ ਹੈ ।

ਇਹੋ ਅੱਖੀਆਂ ਹਨ ਜੋ ਪਿਆਰੇ ਦੀ ਲੀਲ੍ਹਾ ਨੂੰ ਇਕ ਟਕ ਦੇਖਦੀਆਂ ਅਤਿ ਅਸਚਰਜ ਹੋ ਬਿਸਮਾਦ ਹੋ ਜਾਂਦੀਆਂ ਹਨ।

ਏਈ ਅਖੀਆਂ ਜੁ ਬਿਛੁਰਤ ਪ੍ਰਿਯ ਪ੍ਰਾਨਪਤਿ ਬਿਰਹ ਬਿਯੋਗ ਰੋਗ ਪੀਰਾ ਕੈ ਪਿਰਾਨੀ ਹੈ ।

ਇਹੋ ਅੱਖੀਆਂ ਹਨ ਜੋ ਪਿਆਰੇ ਪ੍ਰਾਣਾਂ ਦੇ ਨਾਥ ਦੇ ਵਿਛੁੜਨ ਵੇਲੇ ਬਿਰਹ ਤੇ ਵਿਛੋੜੇ ਦੇ ਰੋਗ ਦੀ ਪੀੜਾ ਨਾਲ ਪੀੜਿਤ ਹੁੰਦੀਆਂ ਸਨ।

ਨਾਸਕਾ ਸ੍ਰਵਨ ਰਸਨਾ ਮੈ ਅਗ੍ਰਭਾਗ ਹੁਤੀ ਏਈ ਅਖੀਆਂ ਸਗਲ ਅੰਗ ਮੈਂ ਬਿਰਾਨੀ ਹੈ ।੬੬੯।

ਪ੍ਰੇਮ ਵਿਚ ਨੱਕ; ਕੰਨ; ਜੀਭਾ ਸਾਰੇ ਅੰਗਾਂ ਵਿਚੋਂ ਇਹੋ ਅੱਖੀਆਂ ਆਗੂ ਹੁੰਦੀਆਂ ਸਨ; ਹੁਣ ਇਹ ਉਹ ਅੱਖੀਆਂ ਹਨ ਜੋ ਸਾਰਿਆਂ ਅੰਗਾਂ ਵਿਚ ਓਪਰੀਆਂ ਹੋ ਗਈਆਂ ਹਨ॥੬੬੯॥


Flag Counter