ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 507


ਚੰਦਨ ਸਮੀਪ ਬਸਿ ਬਾਂਸ ਮਹਿਮਾ ਨ ਜਾਨੀ ਆਨ ਦ੍ਰੁਮ ਦੂਰਹ ਭਏ ਬਾਸਨ ਕੈ ਬੋਹੈ ਹੈ ।

ਚੰਨਣ ਦੇ ਨੇੜੇ ਵੱਸਦੇ ਭੀ ਵਾਂਸ ਨੇ ਓਸ ਦੀ ਮਹਿਮਾ ਨੂੰ ਨਾ ਜਾਣਿਆ, ਪਰ ਹੋਰਨਾਂ ਬੂਟਿਆਂ ਨੇ ਦੂਰ ਦੂਰ ਹੁੰਦ੍ਯਾਂ ਭੀ ਓਸ ਦੀ ਸੁਗੰਧੀ ਨਾਲ ਅਪਣੇ ਤਾਂਈ ਸੁਗੰਧਿਤ ਬਣਾ ਲਿਆ।

ਦਾਦਰ ਸਰੋਵਰ ਮੈ ਜਾਨੀ ਨ ਕਮਲ ਗਤਿ ਮਧੁਕਰ ਮਨ ਮਕਰੰਦ ਕੈ ਬਿਮੋਹੇ ਹੈ ।

ਡਡੂ ਨੇ ਸਰੋਵਰ ਅੰਦਰ ਵੱਸਦਿਆਂ ਭੀ ਕੌਲ ਫੁੱਲ ਦੀ ਗਤੀ ਸਾਰ ਨਾ ਜਾਣੀ; ਕਿੰਤੂ ਸ੍ਰੋਵਰ ਤੋਂ ਦੂਰ ਰਹਿੰਦਿਆਂ ਭੀ ਭੌਰੇ ਦਾ ਮਨ ਕੌਲ ਫੁਲ ਦੇ ਸੁਗੰਧੀ ਰਸ ਉਪਰ ਬਹੁਤ ਮੋਹਿਤ ਹੋਇਆ ਰਹਿੰਦਾ ਹੈ।

ਤੀਰਥ ਬਸਤ ਬਗੁ ਮਰਮੁ ਨ ਜਾਨਿਓ ਕਛੁ ਸਰਧਾ ਕੈ ਜਾਤ੍ਰਾ ਹੇਤ ਜਾਤ੍ਰੀ ਜਨ ਸੋਹੇ ਹੈ ।

ਤੀਰਥ ਉਪਰ ਵੱਸਣਹਾਰੇ ਬਗਲੇ ਸਮਾਨ ਲੋਕਾਂ ਨੇ ਤਾਂ ਕੁਛ ਓਸ ਦਾ ਮਰਮ ਨਹੀਂ ਜਾਣਿਆ, ਪ੍ਰੰਤੂ ਜਾਤ੍ਰੀ ਲੋਕ ਸ਼ਰਧਾ ਨਾਲ ਜਾਤ੍ਰਾ ਵਾਸਤੇ ਆਣ ਕੇ ਸੋਭਾ ਨੂੰ ਪ੍ਰਾਪਤ ਹੋਇਆ ਪੁੰਨ ਵਾਨ ਬਣਿਆ ਕਰਦੇ ਹਨ।

ਨਿਕਟਿ ਬਸਤ ਮਮ ਗੁਰ ਉਪਦੇਸ ਹੀਨ ਦੂਰੰਤਰਿ ਸਿਖਿ ਉਰਿ ਅੰਤਰਿ ਲੈ ਪੋਹੇ ਹੈ ।੫੦੭।

ਇਸੇ ਪ੍ਰਕਾਰ ਸਤਿਗੁਰਾਂ ਦੇ ਸਮੀਪ ਵੱਸਦਿਆਂ ਭੀ ਮੈਂ ਗੁਰ ਉਪਦੇਸ਼ ਕਮਾਨ ਤੋਂ ਹੀਣਾ ਸੱਖਣਾ ਹੀ ਰਿਹਾ ਤੇ ਦੂਰ ਦੂਰੰਤਰੋਂ ਸਿੱਖ ਆਣ ਕੇ ਉਪਦੇਸ਼ ਲੈ ਲੈ ਕੇ ਹਿਰਦੇ ਅੰਦਰ ਉਸ ਨੂੰ ਪ੍ਰੋ ਲਿਆ ਕਰਦੇ ਹਨ ॥੫੦੭॥


Flag Counter