ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 538


ਜੈਸੇ ਮਾਂਝ ਬੈਠੇ ਬਿਨੁ ਬੋਹਿਥਾ ਨ ਪਾਰ ਪਰੈ ਪਾਰਸ ਪਰਸੈ ਬਿਨੁ ਧਾਤ ਨ ਕਨਿਕ ਹੈ ।

ਜਿਸ ਤਰ੍ਹਾਂ ਜਹਾਜ਼ ਵਿਚ ਬੈਠੇ ਬਿਨਾਂ ਪਾਰ ਨਹੀਂ ਉਤਰ ਸਕੀਦਾ ਤੇ ਪਾਰਸ ਪਰਸੇ ਬਿਨਾਂ ਧਾਤੂ ਸੋਨਾਂ ਨਹੀਂ ਬਣ ਸਕਿਆ ਕਰਦੀ।

ਜੈਸੇ ਬਿਨੁ ਗੰਗਾ ਨ ਪਾਵਨ ਆਨ ਜਲੁ ਹੈ ਨਾਰ ਨ ਭਤਾਰਿ ਬਿਨੁ ਸੁਤਨ ਅਨਿਕ ਹੈ ।

ਜਿਸ ਤਰ੍ਹਾਂ ਗੰਗਾ ਤੋਂ ਬਿਨਾਂ ਹੋਰ ਜਲ ਪਵਿਤ੍ਰ (ਪੁੰਨ) ਕਾਰੀ ਨਹੀਂ ਹੈ ਤੇ ਭਰਤਾ ਬਿਨਾਂ ਇਸਤ੍ਰੀ ਬਹੁ ਪੁਤ੍ਰਵਤੀ (ਵਡ ਪ੍ਰਵਾਰੀ) ਨਹੀਂ ਹੋ ਸਕਦੀ।

ਜੈਸੇ ਬਿਨੁ ਬੀਜ ਬੋਏ ਨਿਪਜੈ ਨ ਧਾਨ ਧਾਰਾ ਸੀਪ ਸ੍ਵਾਂਤ ਬੂੰਦ ਬਿਨੁ ਮੁਕਤਾ ਨ ਮਾਨਕ ਹੈ ।

ਜਿਸ ਤਰ੍ਹਾਂ ਬੀ ਬੀਜਿਆਂ ਬਿਨਾਂ ਧਾਨ ਧਾਰਾ ਅੰਨ ਰਾਸ਼ੀ ਅੰਨ ਦੇ ਬੋਹਲ ਨਹੀਂ ਨਿਪਜੈ ਉਪਰ ਸਕਦੇ ਤੇ ਸ੍ਵਾਂਤੀ ਬੂੰਦ ਬਿਨਾਂ ਸਿੱਪੀ ਵਿਚੋਂ ਮੋਤੀ ਮਾਨਿਕ ਮੋਤੀ ਸਰੂਪ ਰਤਨ ਨਹੀਂ ਪ੍ਰਗਟ ਹੋ ਸਕਦਾ,

ਤੈਸੇ ਗੁਰ ਚਰਨ ਸਰਨਿ ਗੁਰ ਭੇਟੇ ਬਿਨੁ ਜਨਮ ਮਰਨ ਮੇਟਿ ਜਨ ਨ ਜਨ ਕਹੈ ।੫੩੮।

ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਚਰਣਾਂ ਦੀ ਸਰਣ ਭੇਟਿਆਂ ਬਿਨਾਂ ਜੰਮਨਾ ਮਰਣਾ ਨਹੀਂ ਮੇਟਿਆ ਜਾ ਸਕਦਾ ਅਤੇ ਸੱਚ ਪੁੱਛੋ ਤਾਂ ਜਨ ਮਨੁੱਖ ਨੂੰ ਹੀ ਅਸਲ ਵਿਚ ਮਨੁੱਖ ਨਹੀਂ ਕਿਹਾ ਜਾ ਸਕਦਾ ॥੫੩੮॥


Flag Counter