ਅੰਤਕਾਲ ਓੜਕ ਦੇ ਸਮੇਂ ਇਕ ਘੜੀ ਭਰ 'ਨਿਗ੍ਰਹ ਕੈ' ਹਠ ਕਰ ਕੇ ਇਸਤ੍ਰੀ ਅਪਣੇ ਪਤੀ ਨਾਲ ਸੜ ਕੇ ਸਤ ਕੀਤੀ ਹੋਈ ਓਸ ਨਾਲ ਨਿਭਨ ਦੀ ਪ੍ਰਤਗ੍ਯਾ ਨੂੰ ਪਾਲਣ ਕਰਨ ਖਾਤਰ ਸਤੀ ਹੋਇ ਚਿਖਾ ਚੜ੍ਹੀ ਬਣਯਾ ਕਰਦੀ ਹੈ, ਜਿਸ ਦਾ ਫਲ ਸਾਰਾ ਹੀ ਸੰਸਾਰ ਹੇ ਪਿਆਰਿਓ! ਧੰਨ੍ਯ ਧੰਨ੍ਯ! ਸ਼ਾਬਾਸ਼ੇ! ਸ਼ਾਬਾਸ਼ੇ! ਉਸ ਨੂੰ ਕਹਿੰਦਾ ਹੈ।
ਇਸੇ ਤਰ੍ਹਾਂ ਦੇਖੋ ਅੰਤਕਾਲ ਓੜਕ ਸਮੇਂ ਇੱਕ ਘੜੀ ਹਠ ਕਰ ਕੇ 'ਜੋਧਾ ਜੂਝੈ' ਜਾਨ ਤੋਂ ਖੇਲਦਾ ਸ਼ਹੀਦ ਹੁੰਦਾ ਹੈ, ਜਿਸ ਕਰ ਕੇ 'ਇਤ ਉਤ' ਇਸ ਲੋਕ ਅਰ ਪ੍ਰਲੋਕ ਵਿਖੇ ਅਰ 'ਜਤ ਕਤ' ਜਿਧਰੇ ਕਿਧਰੇ ਥਾਂ ਪਰ ਥਾਂ ਜੀ ਹੇ ਪਿਆਰਿਓ! ਓਸ ਦੀ ਭੀ ਜੈ ਜੈਕਾਰ ਧੰਨ ਧੰਨ ਹੋ ਪੈਂਦੀ ਹੈ।
ਅਤੇ ਫੇਰ ਇੰਞੇਂ ਹੀ ਓੜਕ ਸਮੇਂ ਇਕ ਘੜੀ ਹਠ ਕਰ ਕੇ ਚੋਰ ਚੋਰੀ ਦੀ ਭੈੜੀ ਵਾਦੀ ਦੇ ਹਠ ਵਿਚ ਹੀ ਸੂਲੀ ਅਥਵਾ ਫਾਂਸੀ ਚੜ੍ਹਾਈਦਾ ਮਰੇ ਮਰਦਾ ਹੈ ਤੇ ਪਿਆਰਿਓ ਅਪਣੇ ਓੜਕ ਜਗਤ ਵਿਚ ਧਿਰਕਾਰ ਫਿੱਟ ਫਿੱਟ ਹੋਯਾ ਕਰਦੀ ਹੈ।
ਤਿਸੀ ਪ੍ਰਕਾਰ ਜੇਕਰ ਹੇ ਪਿਆਰਿਓ! ਅਪਣੇ ਓੜਕ ਵੇਲੇ ਨੂੰ ਹੀ ਤੁਸਾਂ ਸਤੀ ਅਰੁ ਸੂਰਮੇ ਵਾਂਕੂੰ ਸੰਭਾਲ ਲਿਆ ਤਾਂ ਗੁਰਮਤਿ ਕੈ ਗੁਰਮਤਿ ਦੇ ਧਾਰਣ ਕਰ ਕੇ ਸਾਧ ਸੰਗਤਿ ਸੁਭਾਵ ਗਤਿ ਸਤਿਸੰਗ ਵਿਖੇ ਸ੍ਰੇਸ਼ਟ ਪ੍ਰੇਮ ਵਾ ਭੌਣੀ ਵਾਲੀ ਗਤੀ ਨਿਸਤਾਰਾ ਤੁਹਾਡੇ ਮਾਨਸ ਔਤਾਰ ਮਨੁਖਾ ਜਨਮ ਦਾ ਹੋਵੇਗਾ, ਪਰ ਜੋ ਦੁਰਮਤਿ ਕੈ ਦੁਰਮਤਿ ਦੇ ਧਾਰਣ ਕਰ ਕੇ ਸਾਧ ਸੰਗਤਿ ਸੁਭਾਵ ਗਤਿ ਸਤਿਸੰਗ ਵਿਖੇ ਸ੍ਰੇਸ਼ਟ ਪ੍ਰੇਮ ਵਾ ਭੌਣੀ ਵਾਲੀ ਗਤੀ ਨਿਸਤਾਰਾ ਤੁਹਾਡੇ ਮਾਨਸ ਔਤਾਰ ਮਨੁਖਾ ਜਨਮ ਦਾ ਹੋਵੇਗਾ, ਪਰ ਜੋ ਦੁਰਮਤਿ ਕੈ ਦੁਰਮਤ ਦੇ ਕਾਰਣ ਕਕੇ ਖੋਟੀ ਮੱਤ ਦੇ ਅਧੀਨ ਹੋ ਕੇ ਤੁਸਾਂ ਅਸਾਧ ਸੰਗਤਿ ਦੇ ਸੁਭਾਵ ਨੂੰ ਧਾਰਿਆ ਤਾਂ ਅਸਾਧਾਂ ਚੋਰਾਂ ਵਾਲੀ ਗਤੀ ਭੈੜੀ ਦਸ਼ਾ ਜਨਮ ਜਨਮਾਂਤਰਾਂ ਵਿਖੇ ਭਟਕਣ ਵਾਲੀ ਅਪਗਤੀ ਨੂੰ ਪ੍ਰਾਪਤ ਮਨੁੱਖਾ ਜਨਮ ਨੂੰ ਖੁਆਰ ਕਰੋਗੇ ॥੭੦॥