ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 628


ਸੀਸ ਗੁਰ ਚਰਨ ਕਰਨ ਉਪਦੇਸ ਦੀਖ੍ਯਾ ਲੋਚਨ ਦਰਸ ਅਵਲੋਕ ਸੁਖ ਪਾਈਐ ।

ਸੀਸ ਗੁਰੂ ਚਰਨਾਂ ਨੂੰ ਲਾ ਲਾ ਕੇ, ਕੰਨਾਂ ਨਾਲ ਉਪਦੇਸ਼ ਤੇ ਗੁਰਮੰਤ੍ਰ ਸੁਣ ਸੁਣ ਕੇ ਨੈਣਾਂ ਨਾਲ ਦਰਸ਼ਨ ਦੇਖ ਕੇ ਸੁਖ ਪਾਈਏ।

ਰਸਨਾ ਸਬਦ ਗੁਰ ਹਸਤ ਸੇਵਾ ਡੰਡੌਤ ਰਿਦੈ ਗੁਰ ਗ੍ਯਾਨ ਉਨਮਨ ਲਿਵ ਲਾਈਐ ।

ਰਸਨਾ ਨਾਲ ਗੁਰੂ ਕੇ ਸ਼ਬਦ ਗਾਂਵੀਏ, ਹੱਥਾਂ ਨਾਲ ਸੇਵਾ ਤੇ ਡੰਡੌਤਾਂ ਕਰ ਕਰ ਕੇ ਹਿਰਦੇ ਵਿਚ ਗੁਰੂ ਗਿਆਨ ਨੂੰ ਪਾ ਕੇ ਉਨਮਨੀ ਲਿਵ ਲਾਈਏ।

ਚਰਨ ਗਵਨ ਸਾਧਸੰਗਤਿ ਪਰਕ੍ਰਮਾ ਲਉ ਦਾਸਨ ਦਾਸਾਨ ਮਤਿ ਨਿੰਮ੍ਰਤਾ ਸਮਾਈਐ ।

ਚਰਨ ਸਾਧ ਸੰਗਤ ਦੀ ਪਰਿਕਰਮਾ ਵਾਸਤੇ ਜਾਣ, ਮਤ ਨਿੰਮ੍ਰਤਾ ਵਿਚ ਐਸੀ ਸਮਾਵੇ ਕਿ ਦਾਸਾਂ ਦੀ ਦਾਸ ਹੋ ਜਾਵੇ।

ਸੰਤ ਰੇਨ ਮਜਨ ਭਗਤਿ ਭਾਉ ਭੋਜਨ ਦੈ ਸ੍ਰੀ ਗੁਰ ਕ੍ਰਿਪਾ ਕੈ ਪ੍ਰੇਮ ਪੈਜ ਪ੍ਰਗਟਾਈਐ ।੬੨੮।

ਸੰਤਾਂ ਦੀ ਧੂੜੀ ਵਿਚ ਇਸ਼ਨਾਨ ਹੋਵੇ, ਪ੍ਰੇਮਾ ਭਗਤੀ ਦਾ ਭੋਜਨ ਸਾਂਨੂੰ ਦਿਉ, ਇਸ ਪ੍ਰਕਾਰ ਹੇ ਸ੍ਰੀ ਗੁਰੂ ਜੀ ਮਹਾਰਾਜ! ਕ੍ਰਿਪਾ ਕਰ ਕੇ ਮੇਰੀ ਪ੍ਰੇਮ ਦੀ ਪੈਜ ਨੂੰ ਆਪ ਆਪਣੇ ਦੁਆਰੇ ਉੱਜਲ ਕਰ ਦਿਉ ॥੬੨੮॥


Flag Counter