ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 528


ਤੋ ਸੋ ਨ ਨਾਥੁ ਅਨਾਥ ਨ ਮੋ ਸਰਿ ਤੋ ਸੋ ਨ ਦਾਨੀ ਨ ਮੋ ਸੋ ਭਿਖਾਰੀ ।

ਤੁਹਾਡੇ ਵਰਗਾ ਨਾਥ ਸ੍ਵਾਮੀ ਤੇ ਮੇਰੇ ਵਰਗਾ ਦੀਨ ਅਨਾਥ ਧੱਕਿਆ ਹੋਯਾ ਕੋਈ ਨਹੀਂ, ਏਕੂੰ ਹੀ ਤੁਹਾਡੇ ਵਰਗਾ ਦਾਤਾ ਤੇ ਮੇਰੇ ਵਰਗਾ ਮੰਗਤਾ ਕੋਈ ਨਹੀਂ।

ਮੋ ਸੋ ਨ ਦੀਨ ਦਇਆਲੁ ਨ ਤੋ ਸਰਿ ਮੋ ਸੋ ਅਗਿਆਨੁ ਨ ਤੋ ਸੋ ਬਿਚਾਰੀ ।

ਮੇਰੇ ਵਰਗਾ ਦੀਨ ਆਤੁਰ ਤੇ ਤੇਰੇ ਵਰਗਾ ਦਿਆਲੂ ਨਹੀਂ ਤੇ ਮੇਰੇ ਵਰਗਾ ਅਗਿਆਨੀ ਅਤੇ ਤੇਰੇ ਵਰਗਾ ਵੀਚਾਰਵਾਨ ਸ੍ਯਾਣਾ ਨਹੀਂ।

ਮੋ ਸੋ ਨ ਪਤਤਿ ਨ ਪਾਵਨ ਤੋ ਸਰਿ ਮੋ ਸੋ ਬਿਕਾਰੀ ਨ ਤੋ ਸੋ ਉਪਕਾਰੀ ।

ਮੇਰੇ ਵਰਗਾ ਅਨਾਚਾਰੀ ਪਾਪੀ ਤੇ ਤੁਸਾਡੇ ਵਰਗਾ ਪਵਿਤ੍ਰ ਕਰਤਾ ਅਰ ਮੇਰੇ ਵਰਗਾ ਵਿਕਾਰਵਾਨ ਤੇ ਤੁਹਾਡੇ ਵਰਗਾ ਉਪਕਾਰੀ ਕੋਈ ਨਹੀਂ।

ਮੇਰੇ ਹੈ ਅਵਗੁਨ ਤੂ ਗੁਨ ਸਾਗਰ ਜਾਤ ਰਸਾਤਲ ਓਟ ਤਿਹਾਰੀ ।੫੨੮।

ਮੇਰੇ ਵਿਚ ਤਾਂ ਔਗੁਣ ਹੀ ਔਗੁਣ ਹਨ, ਤੇ ਤੂੰ ਗੁਣਾਂ ਦਾ ਸਮੁੰਦਰ ਹੈਂ, ਮੈਂ ਇਸੇ ਕਰ ਕੇ ਪਤਾਲ ਨਰਕਾਂ ਨੂੰ ਗਰਕਿਆ ਜਾ ਰਿਹਾ ਹਾਂ ਬੱਸ! ਤੁਹਾਡੀ ਹੀ ਇਕ ਮਾਤ੍ਰ ਓਟ ਸਹਾਰਾ ਹੈ ॥੫੨੮॥


Flag Counter