ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 613


ਗੁਰ ਉਪਦੇਸਿ ਪ੍ਰਾਤ ਸਮੈ ਇਸਨਾਨ ਕਰਿ ਜਿਹਵਾ ਜਪਤ ਗੁਰਮੰਤ੍ਰ ਜੈਸੇ ਜਾਨਹੀ ।

ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਗੁਰ ਉਪਦੇਸ਼ ਦੁਆਰਾ ਜਿਵੇਂ ਜਾਣਿਆ ਹੈ ਉਸ ਅਨੁਸਾਰ ਜੀਭ ਨਾਲ ਗੁਰਮੰਤ੍ਰ ਜਪਦਾ ਹੈ।

ਤਿਲਕ ਲਿਲਾਰ ਪਾਇ ਪਰਤ ਪਰਸਪਰ ਸਬਦ ਸੁਨਾਇ ਗਾਇ ਸੁਨ ਉਨਮਾਨ ਹੀ ।

ਸੰਗਤ ਵਿਚ ਜਾ ਕੇ ਮੱਥੇ ਤੇ ਤਿਲਕ ਲਾ ਕੇ ਆਪੋ ਵਿਚੀਂ ਪੈਰੀਂ ਪੌਣਾ ਕਰਦਾ ਹੈ, ਗੁਰੂ ਸ਼ਬਦ ਗਾ ਕੇ ਸੁਨਾਉਂਦਾ ਤੇ ਸੁਣ ਕੇ ਮਗਨ ਹੁੰਦਾ ਹੈ।

ਗੁਰਮਤਿ ਭਜਨ ਤਜਨ ਦੁਰਮਤ ਕਹੈ ਗ੍ਯਾਨ ਧ੍ਯਾਨ ਗੁਰਸਿਖ ਪੰਚ ਪਰਵਾਨ ਹੀ ।

ਗੁਰਮਤ ਨੂੰ ਸੇਵਨ ਕਰਨਾ ਤੇ ਖੋਟੀ ਮਤ ਦਾ ਤਿਆਗਣਾ ਹੋਰਨਾਂ ਨੂੰ ਦੱਸਦਾ ਹੈ ਤੇ ਉਪਦੇਸ਼ ਕਰਦਾ ਹੈ ਕਿ ਗੁਰੂ ਕੇ ਸਿੱਖਾਂ ਦੇ ਪੰਥ ਵਿਚ ਗੁਰਮਤ ਦਾ ਗਿਆਨ ਤੇ ਗੁਰੂ ਦਾ ਧਿਆਨ ਹੀ ਪਰਵਾਨ ਹੈ।

ਦੇਖਤ ਸੁਨਤ ਔ ਕਹਤ ਸਬ ਕੋਊ ਭਲੋ ਰਹਤ ਅੰਤਰਿਗਤ ਸਤਿਗੁਰ ਮਾਨਹੀ ।੬੧੩।

ਐਸੇ ਸਿਖ ਨੂੰ ਸਭ ਕੋਈ ਜੋ ਦੇਖਦਾ ਜਾਂ ਸੁਣਦਾ ਹੈ ਤੇ ਭਲਾ ਕਹਿੰਦਾ ਹੈ, ਪਰ ਜਦੋਂ ਇਹ ਸਾਰੀ ਰਹਿਣੀ ਉਸ ਦੇ ਅੰਦਰ ਵੱਸ ਜਾਂਦੀ ਹੈ, ਤਦੋਂ ਸਤਿਗੁਰੂ ਭੀ ਉਸ ਨੂੰ ਮਾਨ ਦਿੰਦਾ ਹੈ ॥੬੧੩॥


Flag Counter