ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 542


ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ ਜਬ ਲਗ ਜੀਭ ਸ੍ਵਾਦ ਖਾਂਡੁ ਨਹੀਂ ਖਾਈਐ ।

ਜਿਸ ਤਰ੍ਹਾਂ ਖੰਡ ਖੰਡ ਆਖਦਿਆਂ ਓਦੋਂ ਤਕ ਮੂੰਹ ਮਿੱਠਾ ਨਹੀਂ ਹੋਇਆ ਕਰਦਾ, ਜਦੋਂ ਤਕ ਕਿ ਜੀਭ ਨਾਲ ਸ੍ਵਾਦ ਲੈਂਦਿਆਂ ਹੋਇਆਂ ਖੰਡ ਨੂੰ ਖਾਈਏ ਨਾ।

ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ ਤਿਮਰ ਨ ਜਾਈ ਜਬ ਲਗ ਨ ਜਰਾਈਐ ।

ਜੈਸੇ ਗਿਆਨ ਗਿਆਨ ਕਹੈ ਗਿਆਨ ਹੂੰ ਨ ਹੋਤ ਕਛੁ ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ ।

ਜਿਸ ਤਰ੍ਹਾਂ ਗਿਆਨ ਗਿਆਨ ਆਖਿਆਂ, ਜਦ ਤਕ ਗੁਰੂ ਗਿਆਨ ਅੰਦਰ ਹੀ ਨਾ ਆ ਵਸੇ, ਕੁਛ ਕਿਸੇ ਪ੍ਰਕਾਰ ਦਾ ਗਿਆਨ ਭੀ ਨਹੀਂ ਹੋ ਸਕਿਆ ਕਰਦਾ।

ਤੈਸੇ ਗੁਰ ਧਿਆਨ ਕਹੈ ਗੁਰ ਧਿਆਨ ਹੂ ਨ ਪਾਵਤ ਜਬ ਲਗੁ ਗੁਰ ਦਰਸ ਜਾਇ ਨ ਸਮਾਈਐ ।੫੪੨।

ਤਿਸੇ ਤਰ੍ਹਾਂ ਗੁਰ ਧਿਆਨ ਆਖਦੇ ਆਖਦੇ, ਜਦੋਂ ਤਕ ਗੁਰੂ ਕੇ ਦਰਸ਼ਨ ਵਿਚ ਸਮਾ ਹੀ ਨਾ ਜਾਈਏ ਗੁਰੂ ਧਿਆਨ ਭੀ ਪ੍ਰਾਪਤ ਨਹੀਂ ਹੋ ਸਕਿਆ ਕਰਦਾ ॥੫੪੨॥


Flag Counter