ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 588


ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ ।

ਰਤਨਾਂ ਨੂੰ ਵੇਖਦਿਆਂ ਵੇਖਦਿਆਂ ਜਿਵੇਂ ਰਤਨਾਂ ਦਾ ਪਾਰਖੂ ਹੋ ਜਾਈਦਾ ਹੈ, ਗਿਆਨ ਗੋਸ਼ਟ ਸੁਣਦਿਆਂ ਸੁਣਦਿਆਂ ਜਿਵੇਂ ਚਤੁਰ ਪੰਡਤ ਬਣ ਜਾਈਦਾ ਹੈ।

ਸੂੰਘਤ ਸੂੰਘਤ ਸੌਧਾ ਜੈਸੇ ਤਉ ਸੁਬਾਸੀ ਹੋਤ ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ ।

ਅਤਰ ਨੂੰ ਸੁੰਘਦਿਆਂ ਸੁੰਘਦਿਆਂ ਜਿਵੇਂ ਕਿ ਗਾਂਧੀ ਹੋ ਜਾਈਦਾ ਹੈ ਗਾਂਵਦਿਆਂ ਗਾਂਵਦਿਆਂ ਜਿਵੇਂ ਗਾਉਣ ਵਾਲਿਆਂ ਵਿਚ ਗੁਣੀ ਬਣ ਜਾਈਦਾ ਹੈ।

ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ ਚਾਖਤ ਚਾਖਤ ਜੈਸੇ ਭੋਗੀ ਰਸੁ ਭੀਨ ਹੈ ।

ਲੇਖ ਲਿਖਦਿਆਂ ਲਿਖਦਿਆਂ ਜਿਵੇਂ ਕਿ ਚੰਗੇ ਲਿਖਾਰੀ ਹੋ ਜਾਈਦਾ ਹੈ, ਚਖਦਿਆਂ ਚਖਦਿਆਂ ਜਿਵੇ ਰਸ ਦਾ ਗਿਆਤਾ ਚਾਖਾ ਹੋ ਜਾਈਦਾ ਹੈ।

ਚਲਤ ਚਲਤ ਜੈਸੇ ਪਹੁਚੈ ਠਿਕਾਨੈ ਜਾਇ ਖੋਜਤ ਖੋਜਤ ਗੁਰ ਸਬਦੁ ਲਿਵਲੀਨ ਹੈ ।੫੮੮।

ਚਲਦਿਆਂ ਚਲਦਿਆਂ ਜਿਵੇਂ ਟਿਕਾਣੇ ਤੇ ਪੁੱਜ ਜਾਈਦਾ ਹੈ ਤਿਵੇਂ ਖੋਜਦਿਆਂ ਖੋਜਦਿਆਂ ਗੁਰੂ ਸ਼ਬਦ ਵਿਚ ਲਿਵਲੀਨ ਹੋ ਜਾਈਦਾ ਹੈ ॥੫੮੮॥


Flag Counter