ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 643


ਜੈਸੇ ਜਾਰ ਚੋਰ ਓਰ ਹੇਰਤਿ ਨ ਆਹਿ ਕੋਊ ਚੋਰ ਜਾਰ ਜਾਨਤ ਸਕਲ ਭੂਤ ਹੇਰਹੀ ।

ਜਿਵੇਂ ਯਾਰ ਤੇ ਚੋਰ ਵੱਲ ਕੋਈ ਨਹੀਂ ਤੱਕਦਾ ਕਿ ਚੋਰ ਕੌਣ ਹੈ ਤੇ ਯਾਰ ਕੌਣ ਹੈ? ਪਰ ਜਦੋਂ ਉਨ੍ਹਾਂ ਨੂੰ ਜਾਣ ਲਾ ਜਾਏ ਕਿ ਆਹ ਚੋਰ ਹੈ ਜਾਂ ਆਹ ਯਾਰ ਹੈ ਤਾਂ ਸਾਰੇ ਲੋਕ ਉਨ੍ਹਾਂ ਵਲ ਭੈ ਨਾਲ ਵੇਖਦੇ ਹਨ।

ਜੈਸੇ ਦਿਨ ਸਮੈ ਆਵਾਗਵਨ ਭਵਨ ਬਿਖੈ ਤਾਹੀ ਗ੍ਰਿਹ ਪੈਸਤ ਸੰਕਾਤ ਹੈ ਅੰਧੇਰ ਹੀ ।

ਜਿਵੇਂ ਦਿਨ ਵੇਲੇ ਘਰ ਵਿਚ ਆਵਾਜਾਈ ਹੈ ਹੁੰਦੀ ਰਹਿੰਦੀ ਹੈ ਪਰ ਅੰਧੇਰੇ ਵੇਲੇ ਉਸੇ ਘਰ ਵੜਦਿਆਂ ਡਰੀਦਾ ਹੈ।

ਜੈਸੇ ਧਰਮਾਤਮਾ ਕਉ ਦੇਖੀਐ ਧਰਮਰਾਇ ਪਾਪੀ ਕਉ ਭਇਆਨ ਜਮ ਤ੍ਰਾਹ ਤ੍ਰਾਹ ਟੇਰਹੀ ।

ਜਿਵੇਂ ਧਰਮੀ ਪੁਰਸ਼ ਨੂੰ ਜਮ ਧਰਮ ਨਿਆਂ ਕਰਨ ਵਾਲਾ ਰਾਜਾ ਦਿੱਸਦਾ ਹੈ, ਪਰ ਪਾਪੀ ਨੂੰ ਜਮ ਭਿਆਨਕ ਦਿੱਸਦਾ ਹੈ ਤੇ ਉਹ ਤ੍ਰਾਹ ਤ੍ਰਾਹ ਕਰਦਾ ਹੈ।

ਤੈਸੇ ਨਿਰਵੈਰ ਸਤਿਗੁਰ ਦਰਪਨ ਰੂਪ ਤੈਸੇ ਹੀ ਦਿਖਾਵੈ ਮੁਖ ਜੈਸੇ ਜੈਸੇ ਫੇਰਹੀ ।੬੪੩।

ਤਿਵੇਂ ਸਤਿਗੁਰੂ ਜੀ ਤਾਂ ਨਿਰਵੈਰ ਸ਼ੀਸ਼ੇ ਦਾ ਰੂਪ ਹਨ; ਪਰ ਜਿਹੋ ਜਿਹਾ ਮੂੰਹਉਸ ਅਗੇ ਖੜੋਕੇ ਫੇਰੀਏ ਤਿਹੋ ਜਿਹਾ ਹੀ ਦਿਖਾਉਂਦਾ ਹੈ ॥੬੪੩॥


Flag Counter