ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 431


ਲੋਚਨ ਪਤੰਗ ਦੀਪ ਦਰਸ ਦੇਖਨ ਗਏ ਜੋਤੀ ਜੋਤਿ ਮਿਲਿ ਪੁਨ ਊਤਰ ਨ ਆਨੇ ਹੈ ।

ਪਤੰਗੇ ਦੇ ਨੇਤ੍ਰ ਦੀਵੇ ਦੇ ਦਰਸ਼ਨ ਦੇਖਨ ਖਾਤਰ ਗਏ ਪਰ ਐਸੇ ਗਏ ਕਿ ਮੁੜ ਉੱਤਰ ਨਾ ਲੈ ਕੇ ਆਏ ਅਤੇ ਜੋਤੀ ਦੀਵੇ ਦੀ ਜੋਤਿ ਲਾਟ ਵਿਚ ਹੀ ਮਿਲ ਗਏ।

ਨਾਦ ਬਾਦ ਸੁਨਬੇ ਕਉ ਸ੍ਰਵਨ ਹਰਿਨ ਗਏ ਸੁਨਿ ਧੁਨਿ ਥਕਤ ਭਏ ਨ ਬਹੁਰਾਨੇ ਹੈ ।

ਹਰਨ ਦੇ ਕੰਨ ਬਾਦ ਘੰਟੇ ਹੇੜੇ ਦੀ ਨਾਦ ਧੁਨੀ ਨੂੰ ਸੁਣਨ ਗਏ; ਤੇ ਧੁਨੀ ਨੂੰ ਸੁਣਦੇ ਸੁਣਦੇ ਐਡੇ ਥਕਤ ਮੋਹਿਤ ਹੋਏ ਕਿ ਉਹ ਆਪ ਹੀ ਮੁੜ ਨਾ ਆ ਸਕੇ।

ਚਰਨ ਕਮਲ ਮਕਰੰਦ ਰਸਿ ਰਸਕਿ ਹੁਇ ਮਨ ਮਧੁਕਰ ਸੁਖ ਸੰਪਟ ਸਮਾਨੇ ਹੈ ।

ਹਰਨ ਦੇ ਕੰਨ ਬਾਦ ਘੰਟੇ ਹੇੜੇ ਦੀ ਨਾਦ ਧੁਨੀ ਨੂੰ ਸੁਣਨ ਗਏ; ਤੇ ਧੁਨੀ ਨੂੰ ਸੁਣਦੇ ਸੁਣਦੇ ਐਡੇ ਥਕਤ ਮੋਹਿਤ ਹੋਏ ਕਿ ਉਹ ਆਪ ਹੀ ਮੁੜ ਨਾ ਆ ਸਕੇ।

ਰੂਪ ਗੁਨ ਪ੍ਰੇਮ ਰਸ ਪੂਰਨ ਪਰਮਪਦ ਆਨ ਗਿਆਨ ਧਿਆਨ ਰਸ ਭਰਮ ਭੁਲਾਨੇ ਹੈ ।੪੩੧।

ਐਹੋ ਜਿਹਾ ਕਿ ਸਤਿਗੁਰਾਂ ਦੇ ਰੂਪ ਦਰਸ਼ਨ ਨੂੰ ਕਰਦਾ ਹੋਇਆ ਪਰਮ ਪਦ ਪ੍ਰਪੂਰਤਿ ਹੋ ਪਰਮੇ ਰਸ ਨਾਲ ਰੱਜ ਕੇ ਪਤੰਗੇ ਵਤ ਆਨ ਗਿਆਨ ਹੋਰਨਾਂ ਪਾਸਿਆਂ ਵੱਲ ਤਕਨ ਦੇ ਗਿਆਨ ਖ੍ਯਾਲ ਨੂੰ ਤੇ ਗੁਣਾਨੁਵਾਦ ਵਾਹਗੁਰੂ ਦੇ ਸੁਣਦਿਆਂ ਆਨ ਧਿਆਨ ਹੋਰ ਕੁਛ ਸੁਨਣ ਦੀ ਤਾਂਘ ਨੂੰ ਮਿਰਗ ਵਤ ਅਤੇ ਪ੍ਰੇਮ ਪਾਲਦਿਆਂ ਆਨ ਰਸ ਹੋਰ ਵਸਤੂਆਂ, ਵਿਖੇ ਪ੍ਯਾਰ ਪਰਚਾ ਰਖਣ ਦੀ ਭਰਮਿ ਭਟਕਣਾ ਨੂੰ ਭੌਰੇ ਵਤ ਭੁਲਾ ਦਿੰਦਾ ਹੈ ॥੪੩੧॥


Flag Counter