ਜਿਸ ਪ੍ਰਕਾਰ ਜਗਤ ਜਹਾਨ ਤਾਂ ਤੀਰਥ ਯਾਤਰਾ ਦੇ ਵਾਸਤੇ ਪੁੰਨ ਮਹਾਤਮ ਦੀ ਭੌਣੀ ਧਾਰ ਧਾਰ ਜਾਇਆ ਕਰਾ ਹੈ ਪਰ ਬਗਲੇ ਨੇ ਸਾਖ੍ਯਾਤ ਤੀਰਥ ਵਿਚਾਲੇ ਵੱਸਦਿਆਂ ਹੋਇਆਂ ਭੀ, ਓਸ ਦੇ ਕਦਰ ਮਹਾਤਮ ਨੂੰ ਨਹੀਂ ਜਾਣਿਆ।
ਭਾਸਕਰਿ ਸੂਰਜ ਦੇ ਪੂਰਨ ਪ੍ਰਗਾਸ ਦੀ ਜੋਤ ਦੇ ਜਗਮਗ ਜਗਮਗ ਕਰਦਿਆਂ ਹੋਇਆਂ ਭੀ, ਉੱਲੂ ਨੇ ਐਸੀ ਹੀ ਬੁਰੀ ਕਰਨੀ ਕੀਤੀ ਹੋਈ ਹੈ ਕਿ ਓਸ ਨੂੰ ਅੰਨ੍ਹੀਆਂ ਕੰਧਾਂ ਖੋਲੇ ਹੀ ਪਸਿੰਦ ਔਂਦੇ ਹਨ।
ਜਿਸ ਤਰ੍ਹਾਂ ਬਸੰਤ ਰੁੱਤ ਵਿਖੇ ਸਭ ਬਨਾਸਪਤੀਆਂ ਸਫਲੀਆਂ ਹੌ ਪੈਂਦੀਆਂ ਹਨ ਪਰ ਸਿੰਬਲ ਦਾ ਬਿਰਛ ਅਫਲ ਹੀ ਰਿਹਾ ਕਰਦਾ ਹੈ, ਕ੍ਯੋਜੁ ਓਸ ਨੇ ਆਪਣੇ ਮਨ ਅੰਦਰ ਉੱਚੇ ਤੇ ਫੈਲਰੇ ਹੋਣ ਦੀ ਵਡਿਆਈ ਲਿਆਂਦੀ ਹੋਈ ਹੈ।
ਗੁਰੂ ਸੁਖ ਸਾਗਰ ਵਿਖੇ ਵੱਸਦਿਆਂ ਹੋਇਆਂ ਭੀ ਮੈਂ ਪ੍ਰੇਮ ਰਸ ਦਾ ਸੁਆਦ ਨਹੀਂ ਲਿਆ ਤੇ ਜਿਸ ਤਰ੍ਹਾਂ ਤਿਹਾਇਆ ਪਪੀਹਾ ਬਕਵਾਨੀ = ਬਕਵਾਦ ਵਿਚ ਹੀ ਜੁਗਤਿ ਜੁੱਟਾ ਲਗਾ ਰਿਹਾ ਤੀਕੂੰ ਹੀ ਸ਼ੋਕ! ਕਿ ਮੈਂ ਭੀ ਵਿਵਾਦ ਵਿਚ ਹੀ ਰੁਝਾ ਰਿਹਾ ॥੫੨੫॥