Kabit Savaiye Bhai Gurdas Ji

Página - 525


ਜਾਤ ਹੈ ਜਗਤ੍ਰ ਜੈਸੇ ਤੀਰਥ ਜਾਤ੍ਰਾ ਨਮਿਤ ਮਾਝ ਹੀ ਬਸਤ ਬਗ ਮਹਿਮਾ ਨ ਜਾਨੀ ਹੈ ।
jaat hai jagatr jaise teerath jaatraa namit maajh hee basat bag mahimaa na jaanee hai |

ਪੂਰਨ ਪ੍ਰਗਾਸ ਭਾਸਕਰਿ ਜਗਮਗ ਜੋਤ ਉਲੂ ਅੰਧ ਕੰਧ ਬੁਰੀ ਕਰਨੀ ਕਮਾਨੀ ਹੈ ।
pooran pragaas bhaasakar jagamag jot uloo andh kandh buree karanee kamaanee hai |

ਜੈਸੇ ਤਉ ਬਸੰਤ ਸਮੈ ਸਫਲ ਬਨਾਸਪਤੀ ਨਿਹਫਲ ਸੈਂਬਲ ਬਡਾਈ ਉਰ ਆਨੀ ਹੈ ।
jaise tau basant samai safal banaasapatee nihafal sainbal baddaaee ur aanee hai |

ਮੋਹ ਗੁਰ ਸਾਗਰ ਮੈ ਚਾਖਿਓ ਨਹੀ ਪ੍ਰੇਮ ਰਸੁ ਤ੍ਰਿਖਾਵੰਤ ਚਾਤ੍ਰਿਕ ਜੁਗਤ ਬਕਬਾਨੀ ਹੈ ।੫੨੫।
moh gur saagar mai chaakhio nahee prem ras trikhaavant chaatrik jugat bakabaanee hai |525|


Flag Counter