ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 600


ਜੈਸੇ ਪੀਤ ਸ੍ਵੇਤ ਸ੍ਯਾਮ ਅਰਨ ਵਰਨਿ ਰੂਪ ਅਗ੍ਰਭਾਗਿ ਰਾਖੈ ਆਂਧਰੋ ਨ ਕਛੁ ਦੇਖ ਹੈ ।

ਜਿਵੇਂ ਪੀਲਾ, ਚਿੱਟਾ, ਕਾਲਾ, ਲਾਲ ਰੰਗ ਤੇ ਕਈ ਤਰ੍ਹਾਂ ਦਾ ਰੂਪ ਅੰਨ੍ਹੇ ਦੇ ਅੱਗੇ ਰਖੀਏ ਤਾਂ ਅੰਨ੍ਹਾ ਕੁਛ ਭੀ ਨਹੀਂ ਦੇਖ ਸਕਦਾ।

ਜੈਸੇ ਰਾਗ ਰਾਗਨੀ ਔ ਨਾਦ ਬਾਦ ਆਨ ਗੁਨ ਗਾਵਤ ਬਜਾਵਤ ਨ ਬਹਰੋ ਪਰੇਖ ਹੈ ।

ਜਿਵੇਂ ਬੋਲੇ ਅੱਗੇ ਰਾਗ ਰਾਗਣੀ ਤੇ ਸੰਗੀਤ ਦੀ ਪ੍ਰਬੀਨਤਾਈ ਦੱਸਣ ਵਾਲੇ ਹੋਰ ਵਾਜੇ ਗਾਵੇਂ ਤੇ ਵਜਾਏ ਜਾਣ ਤਾਂ ਬੋਲਾ ਪਰਖ ਨਹੀਂ ਸਕਦਾ।

ਜੈਸੇ ਰਸ ਭੋਗ ਬਹੁ ਬਿੰਜਨ ਪਰੋਸੈ ਆਗੈ ਬ੍ਰਿਥਾਵੰਤ ਜੰਤ ਨਾਹਿ ਰੁਚਿਤ ਬਿਸੇਖ ਹੈ ।

ਜਿਵੇਂ ਬੀਮਾਰ ਅੱਗੇ ਰਸਦਾਇਕ ਭੋਗ ਰਖੇ ਜਾਣ ਜਾਂ ਬੜੇ ਰਸਦਾਇਕ ਭੋਜਨ ਪਰੋਸੇ ਜਾਣ ਤਾਂ ਉਹ ਦੁਖੀ ਜੀਵ ਉਨ੍ਹਾਂ ਵਲ ਮੂਲੋਂ ਰੁਚੀ ਨਹੀਂ ਕਰਦਾ।

ਤੈਸੇ ਗੁਰ ਦਰਸ ਬਚਨ ਪ੍ਰੇਮ ਨੇਮ ਨਿਧ ਮਹਿਮਾ ਨ ਜਾਨੀ ਮੋਹਿ ਅਧਮ ਅਭੇਖ ਹੈ ।੬੦੦।

ਤਿਵੇਂ ਗੁਰੂ ਦੇ ਦਰਸ਼ਨ, ਬਚਨ, ਪ੍ਰੇਮ ਤੇ ਨੇਮ ਦੀ ਜੋ ਨਿਧੀ ਹੈ, ਮੈਂ ਨੀਚ ਤੇ ਬੁਰੇ ਭੇਸ ਵਾਲੇ ਨੇ ਉਸ ਦੀ ਮਹਿਮਾ ਨਹੀਂ ਜਾਣੀ ॥੬੦੦॥