ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 483


ਜੈਸੇ ਪਤਿਬ੍ਰ ਤਾਕਉ ਪਵਿਤ੍ਰ ਘਰਿ ਵਾਤ ਨਾਤ ਅਸਨ ਬਸਨ ਧਨ ਧਾਮ ਲੋਗਚਾਰ ਹੈ ।

ਜਿਸ ਤਰ੍ਹਾਂ ਪਤਿਬ੍ਰਤਾ ਲਈ ਘਰ ਦਾ ਵਾਸ ਨ੍ਹਾਤ ਨੌਣਾ ਧੌਣਾ ਭੋਜਨ ਬਸਤ੍ਰ ਧਨ ਧਾਮ ਸਬੰਧੀ ਸਭ ਆਚਾਰ ਵਰਤਨ ਵਹਾਰ ਲੋਕਾਚਾਰ ਵਜੋਂ ਪਵਿਤ੍ਰ ਹੈ, ਭਾਵ ਇਹ ਸਭ ਓਸ ਦੇ ਵਾਸਤੇ ਸਹਜ ਧਰਮ ਰੂਪ ਮੰਨੇ ਗਏ ਹਨ।

ਤਾਤ ਮਾਤ ਭ੍ਰਾਤ ਸੁਤ ਸੁਜਨ ਕੁਟੰਬ ਸਖਾ ਸੇਵਾ ਗੁਰਜਨ ਸੁਖ ਅਭਰਨ ਸਿੰਗਾਰ ਹੈ ।

ਅਤੇ ਐਸਾ ਹੀ ਪਿਤਾ ਮਾਤਾ ਭ੍ਰਾਤਾ ਪੁਤ੍ਰ ਪਰਵਾਰ ਤੇ ਕੁਟੰਬ ਅਰੁ ਸਾਕ ਸੈਨ ਦੀ ਯਥਜੋਗ ਸੁਸ਼੍ਰੂਖਾ ਆਦਰ ਸਤਿਕਾਰ ਪਾਲਨਾ ਅਤੇ ਗੁਰਜਨ ਸੱਸ ਸੌਹਰੇ ਆਦਿ ਸਮੂਹ ਵਡੇਰਿਆਂ ਦੀ ਸੇਵਾ ਵਿਚ ਹੀ ਸੁਖ ਸਮਝਨਾ ਤਥਾ ਭੂਖਣ ਗਹਿਣੇ ਆਦਿ ਰਾਹੀਂ ਸਰੀਰ ਨੂੰ ਸ਼ਿੰਗਾਰ ਕੇ ਰਖਣਾ।

ਕਿਰਤ ਬਿਰਤ ਪਰਸੂਤ ਮਲ ਮੂਤ੍ਰਧਾਰੀ ਸਕਲ ਪਵਿਤ੍ਰ ਜੋਈ ਬਿਬਿਧਿ ਅਚਾਰ ਹੈ ।

ਤਥਾ ਹੋਰ ਘਰ ਬਾਹਰ ਦੀ ਜੋ ਜੀਵਿਕਾ ਸਬੰਧੀ ਕਿਰਤ ਕਮਾਈ ਹੈ, ਪੀਹਨ ਕੱਤਨ ਸੀਊਣ ਪ੍ਰੋਣ ਆਦੀ ਅਰੁ ਪ੍ਰਸੂਤ ਸਮੇਂ ਦਾ ਵਰਤਨ ਵਿਹਾਰ ਮਲ ਮੂਤ੍ਰ ਧਾਰੀ ਅਦਿ ਹੋਣਾ ਇਸ ਤੋਂ ਸਿਵਾਯ ਹੋਰ ਭੀ ਜੋ ਕੁਛ ਅਨੇਕ ਭਾਂਤ ਦੀ ਆਚਾਰ ਰੂਪ ਵਰਤਨ ਹੈ ਸੋ ਸਭ ਹੀ ਪਵਿਤ੍ਰ ਓਸ ਲਈ ਸ਼ੁਧ ਰੂਪ ਹੀ ਪ੍ਰਵਾਣੀ ਹੈ।

ਤੈਸੇ ਗੁਰਸਿਖਨ ਕਉ ਲੇਪੁ ਨ ਗ੍ਰਿਹਸਤ ਮੈ ਆਨ ਦੇਵ ਸੇਵ ਧ੍ਰਿਗੁ ਜਨਮੁ ਸੰਸਾਰ ਹੈ ।੪੮੩।

ਤਿਸੇ ਪ੍ਰਕਾਰ ਗੁਰ ਸਿੱਖਾਂ ਨੂੰ ਗ੍ਰਿਸਤ ਮਾਰਗ ਦੇ ਕੰਮ ਕਾਰ ਭੁਗਤਾਦਿਆਂ ਕੋਈ ਲੇਪ ਨਹੀਂ ਲਗਦਾ, ਪਰ ਪਤਿਬ੍ਰਤਾ ਇਸਤ੍ਰੀ ਦੇ ਪਰ ਪੁਰਖਾਂ ਸੇਵਿਆਂ ਜੀਕੂੰ ਪਤਿਬ੍ਰਤਾ ਦਾ ਭੰਗ ਹੋ ਜਾਂਦਾ ਹੈ ਤੇ ਸੰਸਾਰ ਵਿਚ ਓਸ ਦਾ ਜੀਉਣਾ ਧਿਕਾਰ ਜੋਗਾ ਹੋ ਜਾਂਦਾ ਹੈ, ਤੀਕੂੰ ਹੀ ਆਨ ਦੇਵ ਸੇਵਨ ਕਰ ਕੇ ਸਿੱਖ ਭੀ ਸਿੱਖੀ ਧਰਮੋ ਵੰਜੇ ਹੋਏ ਤੇ ਫਿਟਕੇ ਜੀਵਨ ਵਾਲਾ ਸੰਸਾਰ ਵਿਚ ਹੋ ਜਾਂਦਾ ਹੈ ॥੪੮੩॥


Flag Counter