ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 558


ਜੈਸੇ ਪਾਟ ਚਾਕੀ ਕੇ ਨ ਮੂੰਡ ਕੇ ਉਠਾਏ ਜਾਤ ਕਲਾ ਕੀਏ ਲੀਏ ਜਾਤ ਐਂਚਤ ਅਚਿੰਤ ਹੀ ।

ਜਿਵੇਂ ਚੱਕੀ ਖਰਾਸ ਦੇ ਪੁੜ ਸਿਰ ਤੇ ਚੁੱਕ ਕੇ ਕਿਤੇ ਲਿਜਾਏ ਨਹੀਂ ਜਾ ਸਕਦੇ ਪਰ ਕਿਸੇ ਯੰਤ੍ਰੁ ਨਾਲ ਸੋਖੇ ਹੀ ਖਿੱਚ ਕੇ ਲਿਜਾਏ ਜਾ ਸਕਦੇ ਹਨ।

ਜੈਸੇ ਗਜ ਕੇਹਰ ਨ ਬਲ ਕੀਏ ਬਸ ਹੋਤ ਜਤਨ ਕੈ ਆਨੀਅਤ ਸਮਤ ਸਮਤ ਹੀ ।

ਜਿਵੇਂ ਸ਼ੇਰ ਤੇ ਹਾਥੀ ਜ਼ੋਰ ਕੀਤਿਆਂ ਵੱਸ ਵਿਚ ਨਹੀਂ ਹੁੰਦੇ, ਪਰ ਅਕਲ ਨਾਲ ਜਤਨ ਕੀਤਿਆਂ ਸੋਖੇ ਹੀ ਫੜ ਕੇ ਲੈ ਆ ਸਕੀਦੇ ਹਨ।

ਜੈਸੇ ਸਰਿਤਾ ਪ੍ਰਬਲ ਦੇਖਤ ਭਯਾਨ ਰੂਪ ਕਰਦਮ ਚੜ੍ਹ ਪਾਰ ਉਤਰੈ ਤੁਰਤ ਹੀ ।

ਜਿਵੇਂ ਪ੍ਰਬਲ ਨਦੀ ਦਾ ਰੂਪ ਭਿਆਨਕ ਰੋੜੂ ਦਿੱਸਦਾ ਹੈ, ਭਾਵ ਪਾਰ ਨਹੀਂ ਕੀਤਾ ਜਾਸਕਦਾ, ਪਰ ਬੇੜੀ ਉੱਤੇ ਚੜ੍ਹ ਕੇ ਝਟ ਪਾਰ ਉਤਰ ਸਕੀਦਾ ਹੈ।

ਤੈਸੇ ਦੁਖ ਸੁਖ ਬਹੁ ਬਿਖਮ ਸੰਸਾਰ ਬਿਖੈ ਗੁਰ ਉਪਦੇਸ ਜਲ ਜਲ ਜਾਇ ਕਤ ਹੀ ।੫੫੮।

ਤਿਵੇਂ ਸੰਸਾਰ ਵਿਖੇ ਦੁੱਖ ਸੁੱਖ ਬੜੇ ਬਿਖਮ ਦੁਖਦਾਈ ਹਨ,ਪਰ ਗੁਰੂ ਉਪਦੇਸ਼ ਰੂਪ ਜਲ ਨਾਲ ਉਹ ਸੜਕੇ ਦੂਰ ਹੋ ਜਾਂਦੇ ਹਨ ॥੫੫੮॥


Flag Counter