ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 580


ਜੈਸੇ ਤਿਲ ਪੀੜ ਤੇਲ ਕਾਢੀਅਤ ਕਸਟੁ ਕੈ ਤਾਂ ਤੇ ਹੋਇ ਦੀਪਕ ਜਰਾਏ ਉਜਿਯਾਰੋ ਜੀ ।

ਜਿਵੇਂ ਬੜੇ ਜਤਨ ਨਾਲ ਤਿਲ ਪੀੜ ਕੇ ਤੇਲ ਕੱਢੀਦਾ ਹੈ ਤਾਂ ਉਸ ਤੋਂ ਦੀਵਾ ਜਗਾਉਣ ਨਾਲ ਚਾਨਣਾ ਹੁੰਦਾ ਹੈ ਜੀ।

ਜੈਸੇ ਰੋਮ ਰੋਮ ਕਰਿ ਕਾਟੀਐ ਅਜਾ ਕੋ ਤਨ ਤਾਂ ਕੀ ਤਾਤ ਬਾਜੈ ਰਾਗ ਰਾਗਨੀ ਸੋ ਪਿਆਰੋ ਜੀ ।

ਜਿਵੇਂ ਟੋਟੇ ਟੋਟੇ ਕਰ ਕੇ ਬੱਕਰੀ ਦਾ ਸਰੀਰ ਕੱਟੀਦਾ ਹੈ ਤਾਂ ਉਸ ਦੀਆਂ ਆਂਦਰਾਂ ਲੈ ਕੇ ਉਸ ਤੋਂ ਤੰਦੀ ਬਣਾਈਦੀ ਹੈ, ਜਿਸ ਤੋਂ ਪਿਆਰੇ ਰਾਗ ਤੇ ਰਾਗਣੀਆਂ ਵਜਾਈਦੇ ਹਨ।

ਜੈਸੇ ਤਉ ਉਟਾਇ ਦਰਪਨ ਕੀਜੈ ਲੋਸਟ ਸੇਤੀ ਤਾਂ ਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ ।

ਜਿਵੇਂ ਮਿੱਟੀ ਰੇਤ ਨੂੰ ਪਿਘਲਾ ਕੇ ਸ਼ੀਸ਼ਾ ਬਣਾਈਦਾ ਹੈ ਇਸ ਤੋਂ ਸਾਰਾ ਸੰਸਾਰ ਉਸ ਨੂੰ ਹੱਥ ਵਿਚ ਫੜ ਉਸ ਵਿਚ ਮੂੰਹ ਵੇਖਦਾ ਹੈ।

ਤੈਸੇ ਦੂਖ ਭੂਖ ਸੁਧ ਸਾਧਨਾ ਕੈ ਸਾਧ ਭਏ ਤਾ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ।੫੮੦।

ਤਿਵੇਂ ਇਸਨਾਨ ਦੁੱਖ ਭੁੱਖ ਤੇ ਸੁੱਧ ਸਾਧਨਾ ਕਰ ਕੇ ਸਾਧ ਬਣਦਾ ਹੈ, ਇਸੇ ਕਰ ਕੇ ਉਹ ਸੰਸਾਰ ਦਾ ਪਾਰ ਉਤਾਰਾ ਕਰ ਸਕਦਾ ਹੈ ॥੫੮੦॥


Flag Counter