ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 650


ਰੂਪ ਕੋਟਿ ਰੂਪ ਪਰ ਸੋਭਾ ਪਰ ਕੋਟਿ ਸੋਭਾ ਚਤੁਰਾਈ ਕੋਟਿ ਚਤੁਰਾਈ ਪਰ ਵਾਰੀਐ ।

ਉਸਦੇ ਰੂਪ ਪਰ ਕ੍ਰੋੜਾਂ ਰੂਪ; ਉਸ ਦੀ ਸੋਭਾ ਪਰ ਸੋਭਾਂ ਤੇ ਉਸ ਦੀ ਚਤੁਰਾਈ ਪਰ ਕ੍ਰੋੜਾਂ ਚਤੁਰਾਈਆਂ ਵਾਰ ਦੇਈਏ।

ਗ੍ਯਾਨ ਗੁਨ ਕੋਟ ਗੁਨ ਗ੍ਯਾਨ ਪਰ ਵਾਰ ਡਾਰੈ ਕੋਟਿ ਭਾਗ ਭਾਗ ਪਰ ਧਰਿ ਬਲਿਹਾਰੀਐ ।

ਉਦਸੇ ਗੁਣਗਿਆਨ ਪਰ ਕ੍ਰੋੜਾਂ ਗੁਣ ਗਿਆਨ ਵਾਰ ਸੁੱਟੀਏ, ਤੇ ਉਸ ਦੇ ਭਾਗ ਪਰ ਕ੍ਰੋੜਾਂ ਭਾਗ ਰੱਖ ਕੁਰਬਾਨ ਕਰ ਦੇਈਏ।

ਸੀਲ ਸੁਭ ਲਛਨ ਕੋਟਾਨ ਸੀਲ ਲਛਨ ਕੈ ਲਜਾ ਕੋਟ ਲਜਾ ਕੈ ਲਜਾਇਮਾਨ ਮਾਰੀਐ ।

ਤੇ ਉਸ ਦੀ ਸੀਲਤਾ ਵਾਲੇ ਲੱਛਣਾਂ ਪਰ ਕ੍ਰੋੜਾਂ ਸ਼ੁਭ ਸੀਲ ਲੱਛਣ ਤੇ ਲੱਜਾ ਪਰ ਕ੍ਰੋੜਾਂ ਲੱਜਿਆ ਸ਼ਰਮਿੰਦੀਆਂ ਕਰ ਕੇ ਮਾਰ ਦੇਈਏ।

ਪ੍ਰੇਮਨ ਪਤਿਬ੍ਰਤਾ ਹੂੰ ਪ੍ਰੇਮ ਅਉ ਪਤਿਬ੍ਰਤ ਕੈ ਜਾ ਕਉ ਨਾਥ ਕਿੰਚਤ ਕਟਾਛ ਕੈ ਨਿਹਾਰੀਐ ।੬੫੦।

ਹਾਂ; ਉਸ ਉਤੋਂ ਪ੍ਰੇਮ ਤੇ ਪਤਿਬ੍ਰਤ ਨੂੰ ਭੀ ਵਾਰ ਸੁਟੀਏ ਕਿ ਜਿਸ ਪ੍ਰੇਮਣ ਪਤਿਬ੍ਰਤਾ ਨੂੰ ਉਸ ਦਾ ਮਾਲਕ ਥੋੜੀ ਜਿਹੀ ਪਿਆਰ ਭਰੀ ਨਜਰ ਨਾਲ ਦੇਖਦਾ ਹੈ ॥੬੫੦॥


Flag Counter