ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 674


ਜੈਸੇ ਤਉ ਅਨੇਕ ਰੋਗੀ ਆਵਤ ਹੈਂ ਬੈਦ ਗ੍ਰਿਹਿ ਜੈਸੋ ਜੈਸੋ ਰੋਗ ਤੈਸੋ ਅਉਖਧੁ ਖੁਵਾਵਈ ।

ਜਿਵੇਂ ਕਿ ਅਨੇਕਾਂ ਰੋਗੀ ਵੈਦ ਦੇ ਘਰ ਆਉਂਦੇ ਹਨ ਤਾਂ ਵੈਦ ਰੋਗਾਂ ਦੀ ਪਛਾਣ ਕਰ ਕੇ ਜਿਸ ਜਿਸ ਤਰ੍ਹਾਂ ਦਾ ਕਿਸੇ ਦਾ ਰੋਗ ਹੁੰਦਾ ਹੈ; ਉਸ ਉਸ ਤਰ੍ਹਾਂ ਦੀ ਦਵਾਈ ਰੋਗੀ ਨੂੰ ਖੁਆਉਂਦਾ ਹੈ।

ਜੈਸੇ ਰਾਜ ਦ੍ਵਾਰ ਲੋਗ ਆਵਤ ਸੇਵਾ ਨਮਿਤ ਜੋਈ ਜਾਹੀਂ ਜੋਗ ਤੈਸੀ ਟਹਿਲ ਬਤਾਵਈ ।

ਜਿਵੇਂ ਰਾਜ ਦੁਆਰੇ ਸੇਵਾ ਨੌਕਰੀ ਵਾਸਤੇ ਅਨੇਕਾਂ ਲੋਕ ਆਉਂਦੇ ਹਨ; ਜਿਹੜਾ ਜਿਸ ਸੇਵਾ ਦੇ ਯੋਗ ਹੁੰਦਾ ਹੈ; ਵੈਸੀ ਉਸ ਨੂੰ ਸੇਵਾ ਦੱਸੀ ਜਾਂਦੀ ਹੈ ਭਾਵ ਉਸ ਨੌਕਰੀ ਤੇ ਲਾ ਲਿਆ ਜਾਂਦਾ ਹੈ।

ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੈਂ ਜੋਈ ਜੋਈ ਜਾਚੈ ਦੇ ਦੇ ਦੁਖਨ ਮਿਟਾਵਈ ।

ਜਿਵੇਂ ਦਾਤੇ ਪਾਸ ਅਨੇਕਾਂ ਲੋਕ ਆਉਂਦੇ ਹਨ; ਜਿਹੜਾ ਜਿਸ ਸੇਵਾ ਦੇ ਯੋਗ ਹੁੰਦਾ ਹੈ; ਵੈਸੀ ਉਸ ਨੂੰ ਸੇਵਾ ਦੱਸੀ ਜਾਂਦੀ ਹੈ ਭਾਵ ਉਸ ਨੌਕਰੀ ਤੇ ਲਾ ਲਿਆ ਜਾਂਦਾ ਹੈ

ਤੈਸੇ ਗੁਰ ਸਰਨ ਆਵਤ ਹੈਂ ਅਨੇਕ ਸਿਖ ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ ।੬੭੪।

ਤਿਵੇਂ ਗੁਰੂ ਜੀ ਦੀ ਸ਼ਰਨ ਅਨੇਕਾਂ ਸਿਖ ਆਉਂਦੇ ਹਨ; ਪਰ ਜੈਸੀ ਜੈਸੀ ਉਨ੍ਹਾਂ ਦੀ ਭਾਉਣੀ ਹੁੰਦੀ ਹੈ ਵੈਸੀਆਂ ਉਨ੍ਹਾਂ ਦੀਆਂ ਕਾਮਨਾਂ ਗੁਰੂ ਜੀ ਪੂਰਨ ਕਰ ਦੇਂਦੇ ਹਨ॥੬੭੪॥


Flag Counter