ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 397


ਦ੍ਰਿਗਨ ਕਉ ਜਿਹਬਾ ਸ੍ਰਵਨ ਜਉ ਮਿਲਹਿ ਜੈਸੇ ਦੇਖੈ ਤੈਸੇ ਕਹਿ ਸੁਨਿ ਗੁਨ ਗਾਵਹੀ ।

ਨੇਤ੍ਰਾਂ ਨੂੰ ਜੇਕਰ ਬੋਲਣ ਵਾਲੀ ਜ਼ਬਾਨ ਤੇ ਸੁਨਣ ਵਾਲੇ ਕੰਨ ਮਿਲ ਜਾਣ, ਤਾਂ ਜੇਹੋ ਜੇਹਾ ਇਹ ਦੇਖਦੇ ਹਨ, ਓਹੋ ਜਿਹਾ ਹੀ ਜ੍ਯੋਂ ਕਾ ਤ੍ਯੋਂ ਕਿਹਾ ਸੁਣਿਆ ਆਖ ਦੇਣ।

ਸ੍ਰਵਨ ਜਿਹਬਾ ਅਉ ਲੋਚਨ ਮਿਲੈ ਦਿਆਲ ਜੈਸੋ ਸੁਨੈ ਤੈਸੋ ਦੇਖਿ ਕਹਿ ਸਮਝਾਵਹੀ ।

ਐਸਾ ਹੀ ਕੰਨਾਂ ਨੂੰ ਦ੍ਯਾਲੂ ਵਾਹਗੁਰੂ ਵੱਲੋਂ ਜੇਕਰ ਜ਼ਬਾਨ ਅਤੇ ਅਖੀਆਂ ਮਿਲ ਪੈਣ ਤਾਂ ਇਹ ਭੀ ਜੀਕੂੰ ਦਾ ਸੁਣਦੇ ਹਨ; ਤੀਕੂੰ ਦਾ ਹੀ ਦੇਖ ਕੇ ਭੀ ਆਖ ਸਮਝਾਨ।

ਜਿਹਬਾ ਕਉ ਲੋਚਨ ਸ੍ਰਵਨ ਜਉ ਮਿਲਹਿ ਦੇਵ ਜੈਸੋ ਕਹੈ ਤੈਸੋ ਸੁਨਿ ਦੇਖਿ ਅਉ ਦਿਖਾਵਹੀ ।

ਇਞੇ ਹੀ ਫੇਰ ਜੇਕਰ ਦੇਵ ਪਰਮਾਤਮਾ ਵੱਲੋਂ ਜ਼ਬਾਨ ਨੂੰ ਅੱਖੀਆਂ ਤੇ ਕੰਨ ਮਿਲ ਪੈਣ ਤਾਂ ਜਿਸ ਭਾਂਤ ਇਹ ਕਹਿ ਸਕਦੀ ਹੈ ਤਿਸੇ ਭਾਂਤ ਹੀ ਸੁਣ ਅਤੇ ਦੇਖ ਕੇ ਅਗੇ ਭੀ ਦਿਖਾਲ ਦੇਵੇ।

ਨੈਨ ਜੀਹ ਸ੍ਰਵਨ ਸ੍ਰਵਨ ਲੋਚਨ ਜੀਹ ਜਿਹਬਾ ਨ ਸ੍ਰਵਨ ਲੋਚਨ ਲਲਚਾਵਹੀ ।੩੯੭।

ਪ੍ਰੰਤੂ ਨੇਤ੍ਰਾਂ ਨੂੰ ਜ਼ਬਾਨ ਤੇ ਕੰਨ ਅਰੁ ਕੰਨਾਂ ਨੂੰ ਨੇਤ੍ਰ ਤੇ ਜ਼ਬਾਨ ਨੂੰ ਕੰਨ ਤੇ ਨੇਤ੍ਰ ਪ੍ਰਾਪਤ ਨਹੀ ਹਨ ਲਲ+ਚਾਵਹੀ = ਪ੍ਯਾਰੇ ਦਾ = ਪ੍ਰੇਮ = ਹੀ ਨਿਸਚੇ ਕਰ ਕੇ ਕੀਕੂੰ ਲਗੇ? ॥੩੯੭॥


Flag Counter